Punjab news ਮਹਿੰਦਰ ਸਿੰਘ ਅਰਲੀਭੰਨ ਕਲਾਨੌਰ : ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਸੰਗਤਪੁਰ ਦੇ ਨਾਲੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ 6 ਕਿੱਲੋ 200 ਗ੍ਰਾਮ ਅਫ਼ੀਮ ਤੇ 40 ਗ੍ਰਾਮ ਸਮੈਕ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਥਾਣਾ ਕਲਾਨੌਰ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਾਰੀ ਕੀਤੀ ਐੱਫਆਈਆਰ ਅਨੁਸਾਰ ਏਐੱਸਆਈ ਜਗਤਾਰ ਸਿੰਘ, ਏਐੱਸਆਈ ਕੰਵਲ ਜੀਤ ਸਿੰਘ, ਪੁਲਿਸ ਕਰਮਚਾਰੀ ਸਿਮਰਤ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਵੱਲੋਂ ਭੈੜੇ ਅਨਸਰਾਂ ਦੀ ਤਲਾਸ਼ ਦੇ ਸੰਬੰਧ 'ਚ ਪ੍ਰਾਈਵੇਟ ਵ੍ਹੀਕਲਾਂ ਦੀ ਬਰਸਾਤੀ ਨਾਲਾ ਪਾਣੀ ਪੁਲ ਡਰੇਨ ਸੰਗਤਪੁਰ ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਗੁਰਦਾਸਪੁਰ ਸਾਈਡ ਤੋਂ ਇਕ ਬਲੈਰੋ ਗੱਡੀ ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਰੁਕਣ ਦਾ ਇਸ਼ਾਰਾ ਕਰਕੇ ਸੜਕ ਦੀ ਖੱਬੀ ਸੈੱਟ ਤੇ ਰੋਕਿਆ ਗਿਆ ਜੋ ਬਲੈਰੋ ਦਾ ਨੰਬਰ ਪੀ ਬੀ 29/ ਜੀ /6534 ਹੈ।

ਇਸ ਦੌਰਾਨ ਪੁੱਛ ਪੜਤਾਲ ਦੌਰਾਨ ਗੱਡੀ ਚਲਾ ਰਹੇ ਵਿਅਕਤੀ ਨੇ ਆਪਣਾ ਨਾਂ ਅੰਗਰੇਜ਼ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੁੰਨਖਰੀ ਕਲਾ ਨਾਨਕ ਮਤਾ ਜ਼ਿਲ੍ਹਾ ਊਧਮ ਸਿੰਘ ਨਗਰ ਉਤਰਾਖੰਡ ਤੇ ਕੰਡਕਟਰ ਸਾਈਡ ਬੈਠੇ ਆਦਮੀ ਨੇ ਆਪਣਾ ਨਾਮ ਅਮਰਜੀਤ ਸਿੰਘ ਪੁੱਤਰ ਚਰਨ ਸਿੰਘ ਸੋਨ ਖਰੀ ਕਲਾ ਨਾਨਕ ਮੱਤਾ ਜ਼ਿਲ੍ਹਾ ਊਧਮ ਸਿੰਘ ਨਗਰ ਉਤਰਾਖੰਡ ਦੱਸਿਆ ਜਿਨ੍ਹਾਂ ਦੀ ਮੁੱਢਲੀ ਪੁੱਛ ਪੜਤਾਲ ਦੌਰਾਨ ਨਸ਼ੀਲੇ ਪਦਾਰਥ ਦਾ ਸ਼ੱਕ ਪੈਣ ਤੇ ਪੁਲਿਸ ਥਾਣਾ ਕਲਾਨੌਰ ਦੇ ਐੱਮਐੱਚਸੀ ਬਲਜਿੰਦਰ ਸਿੰਘ ਨੂੰ ਫੋਨ ਰਾਹੀਂ ਕਾਰਵਾਈ ਵਾਸਤੇ ਤਫ਼ਤੀਸ਼ੀ ਅਫ਼ਸਰ ਭੇਜਣ ਲਈ ਕਿਹਾ ਇਸ ਉਪਰੰਤ ਪੁਲਿਸ ਥਾਣਾ ਕਲਾਨੌਰ ਦੇ ਡੀਐੱਸਪੀ ਭਾਰਤ ਭੂਸ਼ਨ, ਐੱਸਐੱਚਓ ਅਮਨਦੀਪ ਸਿੰਘ, ਸਬ ਇੰਸਪੈਕਟਰ ਸੁਰਜਨ ਸਿੰਘ ਸਮੇਤ ਪੁਲਿਸ ਕਰਮਚਾਰੀ ਵੱਲੋਂ ਜਦੋਂ ਅੰਗਰੇਜ਼ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੁਨ ਖੜ੍ਹ ਕਲਾਂ ਨਾਨਕ ਮੱਤਾ ਦੀ ਤਲਾਸ਼ੀ ਲਈ ਤਾਂ ਉਸ ਦੀ ਪ੍ਰਿੰਟ ਦੀ ਜੇਬ 'ਚ ਮੋਮੀ ਲਿਫਾਫੇ 'ਚੋਂ 40 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਡਰਾਈਵਰ ਸੀਟ ਦੇ ਨਾਲ ਬੈਠੇ ਅਮਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਸੁੰਨ ਖਰੀ ਕਲਾ ਨਾਨਕਮਤਾ ਉੱਤਰਾਖੰਡ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਉਸ ਦੀ ਸੀਟ ਦੇ ਹੇਠਾਂ ਇਕ ਕਾਲੇ ਚਿੱਟੇ ਰੰਗ ਦਾ ਹੈਂਡ ਬੈਗ ਬਰਾਮਦ ਹੋਇਆ ਜਿਸ 'ਚ ਮੋਮੀ ਲਿਫਾਫੇ 'ਚ ਲਪੇਟੀ ਹੋਈ।


6 ਕਿੱਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਪੁਲਿਸ ਥਾਣਾ ਕਲਾਨੌਰ ਵੱਲੋਂ ਉਕਤ ਦੋਵਾਂ ਵਿਅਕਤੀਆਂ ਖ਼ਿਲਾਫ਼ ਨਸ਼ਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਬਲੈਰੋ ਗੱਡੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਇਕ ਦਿਨ ਪਹਿਲਾਂ ਮੀਂਹ ਪੰਜ ਕਿਲੋ ਅਫੀਮ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਸੀ।

Posted By: Sarabjeet Kaur