ਆਕਾਸ਼, ਗੁਰਦਾਸਪੁਰ

ਸੋਸ਼ਲ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪਿਛਲੇ ਸਾਲ ਤੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣ ਦੀ ਆਰੰਭ ਕੀਤੀ ਗਈ ਮੁਹਿੰਮ ਤਹਿਤ ਹੁਣ ਤਕ 1759 ਫਲਦਾਰ ਅਤੇ 571 ਛਾਂਦਾਰ ਬੂਟੇ ਲਗਾਏ ਗਏ ਹਨ। ਹੁਣ ਸੁਸਾਇਟੀ ਦੇ ਮੁਖੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਵੱਲੋਂ ਆਪਣੇ ਸਹਿਯੋਗੀ ਲਾਈਨਮੈਨ ਦਿਲਬਾਗ ਸਿੰਘ, ਮਹਾਂਵੀਰ ਸਿੰਘ ਫੌਜੀ, ਅਮਨਦੀਪ ਸਿੰਘ ਅਤੇ ਹੋਰ ਮੈਂਬਰ ਦੇ ਸਹਿਯੋਗ ਨਾਲ ਸਮਸ਼ਾਨਘਾਟਾਂ, ਸਕੂਲਾਂ, ਕਬਰਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਪਿੱਪਲ ਅਤੇ ਬੋਹੜ ਦੇ 52 ਬੂਟੇ ਲਗਾਏ ਗਏ। ਬੀਤੇ 2 ਦਿਨਾਂ ਵਿਚ ਅੱਠ ਅੱਜ ਉਨ੍ਹਾਂ ਨੇ ਸਰਕਾਰੀ ਸਕੂਲਾਂ ਮੀਰਪੁਰ, ਆਰਿਆ ਨਗਰ, ਸਾਧੂ ਚੱਕ, ਗੋਰਸੀਆਂ, ਮੇਹੜੇ, ਦਾਤਾਰਪੁਰ, ਨਾਨੋਵਾਲ, ਜੀਂਦੜ, ਜਾਫਲਪੁਰ, ਕੋਟ ਖਾਨ ਮੁਹੰਮਦ, ਨਾਨੋਵਾਲ ਖੁਰਦ ਅਤੇ ਨਾਨੌਵਾਲ ਖੁਰਦ ਆਦਿ ਦੇ ਸਰਕਾਰੀ ਸਕੂਲਾਂ ਅਤੇ ਸ਼ਮਸ਼ਾਨਘਾਟਾਂ ਵਿਚ ਪਿੱਪਲ ਅਤੇ ਬੋਹੜ ਦੇ ਬੂਟੇ ਲਗਾਏ। ਇੰਜੀ. ਨਾਨੋਵਾਲੀਆ ਨੇ ਦੱਸਿਆ ਕਿ ਪੌਦੇ ਲਗਾਉਣ ਦਾ ਕੰਮ ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿਭਾਗ ਗੁਰਦਾਸਪੁਰ ਦੇ ਸਹਿਯੋਗ ਨਾਲ ਜਾਰੀ ਰੱਖਿਆ ਜਾਵੇਗਾ।