ਲਖਬੀਰ ਖੁੰਡਾ, ਧਾਰੀਵਾਲ : ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਦੀ

ਮੀਟਿੰਗ ਦਾਣਾ ਮੰਡੀ ਧਾਰੀਵਾਲ ਵਿਖੇ ਵਿਸ਼ੇਸ਼ ਲੋੜ ਵਾਲੇ ਵਿਅਕਤੀਆਂ ਦੀ ਭਲਾਈ ਦੇ

ਸਬੰਧ 'ਚ ਕੀਤੀ ਗਈ। ਮੀਟਿੰਗ ਬਲਹੋਤਰਾ ਕੰਪਊਟਰ ਦਾਣਾ ਮੰਡੀ ਧਾਰੀਵਾਲ ਦਫ਼ਤਰ ਵਿਖ਼ੇ

ਪ੍ਰਧਾਨ ਗੁਰਸ਼ਰਨ ਸਿੰਘ ਗਿੱਲ ਬਟਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਮਤਾ ਪਾਇਆ

ਗਿਆ ਕਿ ਕੋਈ ਵੀ ਅੰਗਹੀਣ, ਆਸਰਿਤ, ਬਜ਼ੁਰਗ ਤੇ ਵਿਧਵਾ ਨੂੰ ਕਿਸੇ ਵੀ ਪ੍ਰਕਾਰ ਦੀ

ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਦਫ਼ਤਰ

ਬਲਹੋਤਰਾ ਕੰਪਿਊਟਰ ਦਾਣਾ ਮੰਡੀ ਧਾਰੀਵਾਲ ਵਿਖੇ ਪਹੁੰਚ ਕੇ ਦੱਸ ਸਕਦਾ ਹੈ ਤੇ

ਐਸੋਸੀਏਸ਼ਨ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ

ਨੂੰ ਪੈਨਸ਼ਨ ਲਗਾਉਣ ਵਿਚ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸਦਾ ਵੀ ਹੱਲ ਕੀਤਾ ਜਾਵੇਗਾ। ਇਸ

ਮੌਕੇ ਤੇ ਗੁਰਸ਼ਰਨ ਸਿੰਘ ਗਿੱਲ, ਪ੍ਰਧਾਨ ਨਰਿੰਦਰ ਸਿੰਘ ਬਲਹੋਤਰਾ, ਅਮਰਜੀਤ ਸਿੰਘ

ਸਕੱਤਰ, ਅਮਨਦੀਪ ਸਿੰਘ, ਰਨਬੀਰ ਕੌਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।