ਨੀਟਾ ਮਾਹਲ, ਕਾਦੀਆਂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਦਮਦਮਾ ਸਾਹਿਬ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੀਟਿੰਗ ਜ਼ੋਨ ਪ੍ਰਧਾਨ ਹਰਦੀਪ ਸਿੰਘ ਫੌਜੀ ਦੀ ਅਗਵਾਈ 'ਚ ਕੀਤੀ ਗਈ। ਮੀਟਿੰਗ ਦਾ ਮੁੱਖ ਏਜੰਡਾ ਦਿੱਲੀ ਤੋਂ ਕੱਟੜਾ ਹਾਈਵੇ ਅਤੇ ਅੰਮਿ੍ਤਸਰ ਤੋਂ ਊਨਾ ਹਾਈਵੇ ਰੋਡ ਵਿੱਚ ਆਈਆਂ ਜ਼ਮੀਨਾਂ ਦਾ ਯੋਗ ਮੁਆਵਜਾ ਇਕਸਾਰ ਕਰਾਉਣ ਸਬੰਧੀ ਅਤੇ ਗੰਨੇ ਦੀ ਰਹਿੰਦੀ ਪੇਮੈਂਟ ਤੇ ਵਾਤਾਵਰਣ ਅਤੇ ਪਾਣੀਆਂ ਦੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਰਛਪਾਲ ਸਿੰਘ ਭਰਥ ਵਲੋਂ ਕਿਹਾ ਕਿ ਲਹਿਰ ਅਤੇ ਜਥੇਬੰਦੀ ਨੂੰ ਹੋਰ ਤਗੜਾ ਕਰਨ ਦੀ ਲੋੜ ਹੈ, ਜਿੱਥੇ ਕਿ 8 ਅਗਸਤ ਨੂੰ ਐੱਸਡੀਐੱਮ ਬਟਾਲਾ ਦੇ ਦਫਤਰ ਅੱਗੇ ਲੱਗਣ ਜਾ ਰਹੇ ਧਰਨੇ ਦੀ ਤਿਆਰੀ ਕਰਵਾਈ ਗਈ। ਉੱਥੇ ਜ਼ਮੀਨਾਂ ਦੇ ਰੇਟਾਂ ਦੇ ਵਖਰੇਵੇਂ ਦੀ ਗੱਲ ਜ਼ੋਰ ਦੇ ਕੇ ਕਹੀ ਗਈ ਕਿ ਐੱਸਡੀਐੱਮ ਬਟਾਲਾ ਅਤੇ ਡੀਸੀ ਗੁਰਦਾਸਪੁਰ ਨੇ ਵਿਸ਼ਵਾਸ ਦੇ ਕੇ ਪਿੰਡ ਭਾਮੜੀ ਪੁੱਲ ਤੋਂ ਧਰਨਾ ਉੱਠਵਾਇਆ ਸੀ, ਪਰ 30 ਜੁਲਾਈ ਤਕ ਮਸਲਾ ਹੱਲ ਕਰਨ ਦੀ ਗੱਲ ਕਹੀ ਗਈ ਸੀ। ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਐੱਸਡੀਐੱਮ ਬਟਾਲਾ ਦੇ ਦਫਤਰ ਅੱਗੇ ਤਿਆਰੀ ਕਰਵਾ ਕੇ ਧਰਨਾ ਲਾਇਆ ਜਾਵੇਗਾ। ਕਿਸਾਨ ਆਗੂਆਂ ਵਲੋਂ ਕਿਹਾ ਗਿਆ ਕਿ ਕਿਸਾਨਾਂ ਦਾ ਗੰਨੇ ਦਾ ਬਕਾਇਆ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ 'ਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਤਗੜੇ ਐਕਸ਼ਨ ਪੰਜਾਬ ਸਰਕਾਰ ਖਿਲਾਫ ਕੀਤੇ ਜਾਣਗੇ। ਇਸ ਮੌਕੇ ਪਰਮਿੰਦਰ ਸਿੰਘ ਚੀਮਾ ਖੁੱਡੀ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਕੁਲਬੀਰ ਸਿੰਘ ਕਾਹਲੋਂ, ਗੁਰਦੀਪ ਸਿੰਘ ਕੂਟਾ, ਮਨਿੰਦਰ ਸਿੰਘ ਸਮਸ਼ਾ, ਤਲਵਿੰਦਰ ਸਿੰਘ, ਅਜੈਬ ਸਿੰਘ, ਰਵਿੰਦਰ ਸਿੰਘ, ਬਾਬਾ ਪੇ੍ਮ ਸਿੰਘ, ਕੁਲਦੀਪ ਸਿੰਘ, ਗੁਰਮੁੱਖ ਸਿੰਘ, ਕਸ਼ਮੀਰ ਸਿੰਘ, ਬਲਜੀਤ ਸਿੰਘ, ਬਖਸੀਸ਼ ਸਿੰਘ ਆਦਿ ਹਾਜ਼ਰ ਸਨ।