ਨੀਟਾ ਮਾਹਲ, ਕਾਦੀਆਂ

ਕਾਦੀਆਂ ਦੇ ਅਹਿਮਦੀਆ ਮੁਸਲਿਮ ਜਮਾਤ ਦੇ ਨਜ਼ਦੀਕ ਕਾਦੀਆਂ ਤੋਂ ਪਿੰਡ ਨੰਗਲ ਰੋਡ 'ਤੇ ਕੁਝ ਲੋਕਾਂ ਦੇ ਵੱਲੋਂ ਜੰਗਲਾਤ ਮਹਿਕਮੇ ਦੇ ਵੱਲੋਂ ਲਗਾਏ ਗਏ ਰੁੱਖਾਂ ਦੀ ਕਟਾਈ ਨੂੰ ਲੈ ਕੇ ਸਥਾਨਕ ਲੋਕਾਂ ਦੇ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਸਰਕਾਰ ਤੇ ਸਬੰਧਤ ਮਹਿਕਮੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਆਪਣੇ ਨਜ਼ਦੀਕ ਰੁੱਖ ਲਗਾਏ ਜਾਣ, ਪਰ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਸੜਕ ਕਿਨਾਰੇ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਦਰਖ਼ਤਾਂ ਨੂੰ ਕੱਟ ਦਿੱਤਾ ਗਿਆ। ਉਹਨਾਂ ਦੱਸਿਆ ਕਿ ਜਦੋਂ ਉਕਤ ਲੋਕ ਦਰੱਖਤਾਂ ਦੀ ਕਟਾਈ ਕਰ ਰਹੇ ਸਨ, ਤਾਂ ਲੋਕਾਂ ਦੇ ਵੱਲੋਂ ਉਨਾਂ੍ਹ ਦਾ ਵਿਰੋਧ ਕੀਤਾ ਗਿਆ ਅਤੇ ਉਕਤ ਕਟਾਈ ਕਰਨ ਵਾਲੇ ਲੋਕ ਮੌਕੇ ਤੋਂ ਚਲੇ ਗਏ। ਉਹਨਾਂ ਦੱਸਿਆ ਕਿ ਸੜਕ ਕਿਨਾਰੇ ਜੰਗਲਾਤ ਮਹਿਕਮੇ ਦੇ ਵੱਲੋਂ ਇਹ ਰੁੱਖ ਲਗਾਏ ਗਏ ਹਨ। ਜਿਨਾਂ੍ਹ ਦੀ ਸਥਾਨਕ ਲੋਕਾਂ ਦੇ ਵੱਲੋਂ ਪਿਛਲੇ ਲੰਮੇ ਸਮੇ ਤੋਂ ਦੇਖ ਭਾਲ ਕੀਤੀ ਜਾ ਰਹੀ ਹੈ ਅਤੇ ਪਾਣੀ ਲਗਾਇਆ ਜਾ ਰਿਹਾ। ਪਰ ਸ਼ਰਾਰਤੀ ਲੋਕਾਂ ਦੇ ਵੱਲੋਂ ਇਨਾਂ੍ਹ ਦਰੱਖ਼ਤਾਂ ਦੀ ਕਟਾਈ ਕਰਕੇ ਨਾ ਸਿਰਫ ਦਰਖਤਾ ਦੀ ਕਟਾਈ ਕੀਤੀ ਹੈ ਕਾਨੂੰਨ ਦੀ ਵੀ ਉਲੰਘਣਾ ਕਰਦੇ ਹੋਏ। ਇਨਾਂ੍ਹ ਦਰਖਤਾਂ ਦੀ ਕਟਾਈ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਇਕੱਤਰ ਹੋ ਕੇ ਮਾਨਜੋਗ ਜ਼ਲਿੇ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਜੰਗਲਾਤ ਵਿਭਾਗ ਦੇ ਅਫਸਰ ਨੂੰ ਕਿਸੇ ਸੰਬੰਧੀ ਸੂਚਿਤ ਕਰਨਗੇ ਅਤੇ ਨਾਲ ਹੀ ਉਨਾਂ੍ਹ ਕੋਲੋਂ ਮੰਗ ਕਰਨਗੇ ਕਿ ਇਨਾਂ੍ਹ ਸ਼ਰਾਰਤੀ ਅਨਸਰਾਂ ਦੇ ਖਿਲਾਫ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਹ ਸ਼ਰਾਰਤੀ ਲੋਕ ਦੁਬਾਰਾ ਇਨਾਂ੍ਹ ਦਰਖਤਾਂ ਦੀ ਕਟਾਈ ਨਾ ਕਰ ਸਕਣ।

ਇਸ ਸਬੰਧੀ ਜਦੋਂ ਵਣ ਵਿਭਾਗ ਰੇਜ ਅਫ਼ਸਰ ਬਲਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਇਹ ਰੁੱਖ ਵਿਭਾਗ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਇਹ ਬੂਟੇ ਲਗਾਏ ਗਏ ਹਨ, ਪਰ ਵਿਭਾਗ ਵੱਲੋਂ ਇਨਾਂ੍ਹ ਬੂਟਿਆਂ ਦੀ ਰਖਵਾਲੀ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਹੈ। ਦਰੱਖ਼ਤ ਭਾਵੇਂ ਸਰਕਾਰ ਵੱਲੋਂ ਵਿਭਾਗ ਵੱਲੋਂ ਲੋਕਾਂ ਵੱਲੋਂ ਖੁਦ ਲਗਾਏ ਗਏ ਹੋਣ ਇਨਾਂ੍ਹ ਨੂੰ ਕੱਟਣਾ ਗਲਤ ਗੱਲ ਹੈ ਇਨਾਂ੍ਹ ਰੁੱਖਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ, ਪਰ ਫਿਰ ਵੀ ਜੇਕਰ ਲੋਕ ਮੇਰੇ ਕੋਲ ਇਸ ਸਬੰਧੀ ਸ਼ਕਿਾਇਤ ਲੈ ਕੇ ਆਉਣਗੇ, ਜੇਕਰ ਇਹ ਰੁੱਖ ਵਿਭਾਗ ਦੇ ਅੰਦਰ ਆਉਂਦੇ ਹੋਏ, ਤਾਂ ਦਰਖ਼ਤਾਂ ਦੀ ਕਟਾਈ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੇਕਰ ਇਹ ਰੋਗ ਵਿਭਾਗ ਦੇ ਅੰਦਰ ਨਾ ਆਉਂਦੇ ਹੋਏ ਤਾਂ ਇਸ ਸਬੰਧੀ ਜ਼ਲਿ੍ਹੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਰਹੀ ਕਾਰਵਾਈ ਕਰਨਗੇ।