ਆਕਾਸ਼/ਅਰਲੀਭੰਨ, ਕਲਾਨੌਰ : ਵੀਰਵਾਰ ਨੂੰ ਕਲਾਨੌਰ ਸਥਤਿ ਬਾਬਾ ਕਾਰ ਸਟੇਡੀਅਮ ਵਖੇ ਵਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਧਾਇਕ ਤੇ ਜੇਲ੍ਹ ਤੇ ਸਹਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਰਵਾਈ ਸਰਪੰਚ-ਪੰਚ ਸਨਮਾਨ ਰੈਲੀ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪਾਰਲੀਮੈਂਟ ਮੈਂਬਰ ਸੁਨੀਲ ਜਾਖੜ ਦਾ ਕਲਾਨੌਰ ਪੁੱਜਣ ਤੋਂ ਪਹਲਾਂ ਪਿੰਡ ਭੰਗਵਾ ਵਖੇ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਆਿ ।

ਇਸ ਮੌਕੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਹਾ ਕ ਪੰਜਾਬ ਭਰ 'ਚ ਪੰਚਾਇਤੀ ਚੋਣਾਂ 'ਚ ਕਾਂਗਰਸ ਸਰਪੰਚ ਬਣਨ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਨੀਤੀਆਂ ਹਨ। ਉਨ੍ਹਾਂ ਕਹਾ ਕ ਪੰਜਾਬ ਦੇ ਲੋਕਾਂ ਨੇ ਪੰਚਾਇਤੀ ਚੋਣਾਂ 'ਚ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਾਈ ਹੈ। ਇਸ ਮੌਕੇ ਜਸਵੰਤ ਸਿੰਘ, ਸਰਬਜੀਤ ਸਿੰਘ ਭੰਗਵਾਂ, ਰਾਜਿੰਦਰ ਸਿੰਘ ਸਰਪੰਚ ਪੱਤੀ ਨਾਗਰਾ, ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਮਨਜਿੰਦਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਭੰਗੂ ਦਰਬਾਰਾ ਸਿੰਘ ਭੰਗੂ, ਵਹਰਪਾਲ ਸਿੰਘ ਭੰਗੂ ਰਾਜਨ ਸਿੰਘ, ਅਜੀਤ ਸਿੰਘ ਆਦ ਕਾਂਗਰਸੀ ਵਰਕਰ ਹਾਜ਼ਰ ਸਨ।

Posted By: Amita Verma