ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਸੋਮਵਾਰ ਨੂੰ ਪਿੰਡ ਵਡਾਲਾ ਬਾਂਗਰ ਅਤੇ ਕੋਟ ਮੀਆਂ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਚਲਾਈ ਜਾ ਰਹੀ ਸਿਹਤ ਜਾਗਰੂਕਤਾ ਵੈਨ ਪੁੱਜਣ ਉਪਰੰਤ ਫ੍ਰੀ ਸਿਹਤ ਜਾਂਚ ਅਤੇ ਮੈਡੀਕਲ ਕੈਂਪ ਲਗਾਏ ਗਏ। ਇਸ ਮੌਕੇ 'ਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਐੱਸਐੱਮਓ ਡਾ. ਲਖਵਿੰਦਰ ਸਿੰਘ ਅਠਵਾਲ ਵਿਚ ਵਿਸ਼ੇਸ਼ ਤੌਰ 'ਤੇ ਹਾਜਰ ਹੋਏ। ਇਸ ਮੌਕੇ 'ਤੇ ਜਾਗਰੂਕਤਾਂ ਵੈਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਿਹਤ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ 'ਤੇ ਲਗਾਏ ਕੈਂਪਾਂ ' ਚ ਅੰਗ੍ੇਜ਼ੀ, ਹੋਮਿਓਪੈਥੀ ਅਤੇ ਅਯੁਰਵੈਦਿਕ ਦਵਾਈਆਂ ਵੰਡਣ ਤੋਂ ਇਲਾਵਾ ਮਰੀਜ਼ਾਂ ਦਾ ਬਲੱਡ ਪ੍ੈਸ਼ਰ ਅਤੇ ਸ਼ੁਗਰ ਦੀ ਵੀ ਮੁੱਫਤ ਜਾਂਚ ਕੀਤੀ ਗਈ। ਇਸ ਮੌਕੇ 'ਤੇ ਐੱਸਐੱਮਓ ਡਾ ਅਠਵਾਲ ਨੇ ਦੱਸਿਆਂ ਕਿ ਸਿਹਤ ਜਾਗਰੂਕਤਾਂ ਮੁਹਿੰਮ ਤਹਿਤ ਵਿਭਾਗ ਵੱਲੋਂ ਬਲਾਕ ਕਲਾਨੌਰ 'ਚ ਤਕਰੀਬਨ 20 ਕੈਂਪ ਲਗਾ ਕਿ ਮੁਫਤ ਦਿਵਾਈਆਂ ਵੰਡੀਆਂ ਗਈਆ ਅਤੇ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸਿਹਤ ਜਾਗਰੂਕਤਾ ਵੈਨ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਵੱਡਮੁਲੇ ਸਿਹਤ ਸਕੀਮਾਂ ਅਤੇ ਪ੍ੋਗਰਾਮਾਂ ਤੋਂ ਵੀ ਜਾਣੂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਗਾਏ ਜਾ ਰਹੇ ਕੈਂਪਾਂ 'ਚ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਜਿਹੜੇ ਮਰੀਜ਼ਾਂ ਨੂੰ ਚਿੱਟਾ ਮੋਤੀਏ ਦੀ ਸ਼ਿਕਾਇਤ ਪਾਈ ਜਾਵੇਗੀ ਉਨਾਂ ਦੇ ਅਪ੍ੇਸ਼ਨ ਸਰਕਾਰੀ ਹਸਪਤਾਲ 'ਚ ਮੁਫਤ ਕਰਵਾਏ ਜਾਣਗੇ।ਉਨਾਂ ਕਿਹਾ ਕਿ ਅਪ੍ੇਸ਼ਨ ਤੋਂ ਇਲਾਵਾ ਮਰੀਜ਼ਾਂ ਨੂੰ ਮੁਫਤ ਲੈਂਨਜ ਵੀ ਪਾਏ ਜਾਣਗੇ। ਇਸ ਮੌਕੇ ਮੈਡੀਕਲ ਅਫਸਰ ਡਾ ਗੁਰਵਿੰਦਰ ਸਿੰਘ, ਹੋਮਿਓਪੈਥੀ ਮੈਡੀਕਲ ਅਫਸਰ ਡਾ ਅਮਰਿੰਦਰ ਸਿੰਘ ਕਲੇਰ, ਮਹੰਤ ਗੋਬਿੰਦ ਦਾਸ, ਸਰਪੰਚ ਹਰਜਿੰਦਰ ਸਿੰਘ ਵਡਾਲਾ ਬਾਂਗਰ, ਬੀਈਈ ਨਵੀਨ ਕਾਲੀਆ, ਐਚ ਆਈ ਦਿਲਬਾਗ ਸਿੰਘ, ਜਰਮਨਜੀਤ ਸਿੰਘ, ਸੁਖਦੀਪ ਸਿੰਘ, ਗੁਰਿੰਦਰ ਸਿੰਘ, ਐਲ ਐਚ ਵੀ ਸਤਵੰਤ ਕੌਰ, ਸ਼ੀਲਾ ਰਾਣੀ, ਪਰਮਿੰਦਰ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ ਬਲਬੀਰ ਸਿੰਘ, ਰਵਿੰਦਰਜੀਤ ਸਿੰਘ, ਗੁਰਮੇਜ ਸਿੰਘ, ਡਾ ਰਾਜੇਸ਼ ਕੁਮਾਰ, ਡਾ ਰਮਨ ਕੁਮਾਰ ਭਾਰਦਵਾਜ, ਪੁਨੀਤ ਕੁਮਾਰ, ਕਮਲਦੀਪ ਸਿੰਘ, ਰਾਜੀਵ ਚੋਣਾ,ਨਵਕਿਰਨ ਕੌਰ, ਪਰਮਜੀਤ ਕੌਰ, ਅਵਤਾਰ ਸਿੰਘ ਸਾਬਕਾ ਸਰਪੰਚ, ਸਤੀਸ਼ ਸਿਆਲ, ਮਨਦੀਪ ਸਿੰਘ ਪੰਨੂੰ ਸੰਮਤੀ ਮੈਬਰ, ਹਰਦਿਆਲ ਸਿੰਘ ਮਾਸਟਰ, ਪ੍ੇਮ ਸਾਗਰ, ਲੱਡੂ ਏਜੰਟ, ਹਰਬੰਸ ਸਿੰਘ ਡੱਬ ਆਦਿ ਮੌਜੂਦ ਰਹੇ।