ਸੁਰਿੰਦਰ ਮਹਾਜਨ, ਪਠਾਨਕੋਟ

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਮਹੀਨਵਾਰ ਮੀਟਿੰਗ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਭਾਗ ਦੇ ਸੇਵਾ ਮੁਕਤ ਮਾਨ ਸਿੰਘ, ਪਿ੍ਰੰ. ਆਈਟੀਆਈ ਸਬਰਵਾਲ, ਪ੍ਰਰੀਤਮ ਸੈਣੀ ਸੁਪਰਿਟੈਂਡੈਂਟ, ਬੀਕੇ ਸ਼ਰਮਾ, ਹਰਬੰਸ ਲਾਲ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੀਟਿੰਗ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਸਰਕਾਰ ਵੱਲੋਂ 6ਵਾਂ ਤੇ 7ਵਾਂ ਪੇ ਕਮਿਸ਼ਨ ਲਾਗੂ ਨਾ ਕਰਨ, ਡੀਏ ਦੀਆਂ ਕਿਸ਼ਤਾਂ ਨਾ ਦੇਣ, ਕੈਸ਼ ਲੈਸ ਸਕੀਮ ਲਾਗੂ ਨਾ ਕਰਨ, ਮੈਡੀਕਲ ਭੱਤਾ ਨਾ ਵਧਾਉਣ ਆਦਿ ਮੰਗਾਂ ਨਾ ਮੰਨਣ 'ਤੇ ਸਰਕਾਰ ਦੀ ਨਿੰਦਾ ਕੀਤੀ ਗਈ। ਇਸ ਮੌਕੇ ਮਨੀਪੁਰ ਸਟੇਟ ਵਲੋਂ ਵੰਨ ਰੈਂਕ ਵੰਨ ਪੈਨਸ਼ਨ 2006 ਤੋਂ ਪਹਿਲਾਂ ਦੇ ਰਿਟਾਇਡ ਹੋਏ ਮੁਲਾਜ਼ਮਾਂ ਦਾ ਸੰਘਰਸ਼ ਕਰਦੇ ਹੋਏ ਮਾਣਯੋਗ ਸੁਪਰੀਮ ਕੋਟਰ ਤੱਕ ਲੜਾਈ ਲੜਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ 24 ਫਰਵਰੀ ਨੂੰ ਮੋਹਾਲੀ ਵਿਖੇ ਸਟੇਟ ਪੈਨਸ਼ਨਰਾਂ ਦੀ ਹੋ ਜਾ ਰਹੀ ਮਹਾ ਰੈਲੀ ਵਿਚ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਵਿਜੈ ਕੁਮਾਰ ਸੀਨੀਅਰ ਵਾਈਸ ਪ੍ਰਧਾਨ, ਸੁਰਿੰਦਰ ਕੁਮਾਰ, ਰੇਸ਼ਮ ਸਿੰਘ, ਕੁਲਦੀਪ ਠਾਕੁਰ, ਓਮ ਪ੍ਰਕਾਸ਼, ਅਮਰਜੀਤ ਸ਼ਰਮਾ, ਸੁਰਿੰਦਰ ਏਐੱਸਆਈ ਆਦਿ ਮੌਜੂਦ ਸਨ।