ਭਾਰਤ-ਦੱਖਣੀ ਅਫਰੀਕਾ ਦੂਜੇ ਟੀ-20 ਮੈਚ ਲਈ ਲਈ PCA ਪੂਰੀ ਤਰ੍ਹਾਂ ਤਿਆਰ, ਯੁਵਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਵਾਲੇ ਸਟੈਂਡ ਦਾ ਹੋਵੇਗਾ ਉਦਘਾਟਨ
ਯੁਵਰਾਜ ਸਿੰਘ 2007 ਅਤੇ 2011 ਦੇ ਵਰਲਡ ਕੱਪ ਜੇਤੂ ਟੀਮਾਂ ਦੇ ਮਹੱਤਵਪੂਰਨ ਖਿਡਾਰੀ ਰਹੇ ਹਨ, ਜਦਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ 2025 ਵਿੱਚ ਭਾਰਤ ਨੇ ਵੂਮਨ ਵਰਲਡ ਕੱਪ ਆਪਣੇ ਨਾਮ ਕੀਤਾ। ਸਿਧਾਂਤ ਸ਼ਰਮਾ ਨੇ ਦੱਸਿਆ ਕਿ ਪੀਸੀਏ ਵੱਲੋਂ ਇਸੇ ਮੌਕੇ ’ਤੇ 2025 ਵੂਮਨ ਵਰਲਡ ਕੱਪ ਜੇਤੂ ਪੰਜਾਬ ਦੀਆਂ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜ਼ਿਆ ਵੀ ਜਾਵੇਗਾ।
Publish Date: Sun, 07 Dec 2025 03:49 PM (IST)
Updated Date: Sun, 07 Dec 2025 03:51 PM (IST)
ਨਰੇਸ਼ ਕਾਲੀਆ,ਪੰਜਾਬੀ ਜਾਗਰਣ ਗੁਰਦਾਸਪੁਰ: 11 ਦਸੰਬਰ ਨੂੰ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਸੀਰੀਜ਼ ਦਾ ਦੂਜਾ ਟੀ-20 ਮੈਚ ਖੇਡਿਆ ਜਾਣਾ ਹੈ। ਇਸ ਮੈਚ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਜ਼ੋਰਾਂ–ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਪੀਸੀਏ ਦੇ ਕਾਰਜਕਾਰੀ ਜਨਰਲ ਸਕੱਤਰ ਸਿਧਾਂਤ ਸ਼ਰਮਾ ਨੇ ਦੱਸਿਆ ਕਿ ਮੈਚ ਲਈ ਪੀਸੀਏ ਪੂਰੀ ਤਰ੍ਹਾਂ ਤਿਆਰ ਹੈ। ਵੱਖ-ਵੱਖ ਕਮੇਟੀਆਂ ਬਣਾ ਕੇ ਹਰ ਕੰਮ ਦੀ ਡਿਊਟੀ ਤੈਅ ਕਰ ਦਿੱਤੀ ਗਈ ਹੈ ਅਤੇ ਤਿਆਰੀਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਦਿਨ ਨਵੇਂ ਬਣੇ ਮੁੱਲਾਂਪੁਰ ਸਟੇਡੀਅਮ ਵਿੱਚ ਵਰਲਡ ਕੱਪ ਜੇਤੂ ਖਿਡਾਰੀਆਂ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਮ ’ਤੇ ਤਿਆਰ ਕੀਤੇ ਗਏ ਸਟੈਂਡ ਦਾ ਉਦਘਾਟਨ ਕੀਤਾ ਜਾਵੇਗਾ।