ਜੇਐੱਨਐੱਨ, ਬਮਿਆਲ : ਬੀਤੇ ਦਿਨੀਂ ਗੁਰਦਾਸਪੁਰ ਦੇ ਬਮਿਆਲ ਇਲਾਕੇ ਦੇ ਪਿੰਡ ਖੋਜਕੀ ਚੱਕ 'ਚ ਫੜੇ ਗਏ ਪਾਕਿਸਤਾਨੀ ਕਬੂਤਰ ਦੀ ਸਕੈਨਿੰਗ ਹੋਵੇਗੀ। ਸੋਮਵਾਰ ਨੂੰ ਕਬੂਤਰ ਨੂੰ ਪੁਲਿਸ ਗੁਰਦਾਸਪੁਰ ਵੈਟਰਨਰੀ ਹਸਪਤਾਲ ਲੈ ਕੇ ਗਈ। ਇੱਥੇ ਸਕੈਨਿੰਗ ਤੇ ਐਕਸਰੇ ਕਰਵਾ ਕੇ ਇਹ ਪਤਾ ਲਾਇਆ ਜਾਵੇਗਾ ਕਿ ਕਿਤੇ ਕਬੂਤਰ 'ਚ ਜਾਸੂਸੀ ਉਪਕਰਨ ਤਾਂ ਨਹੀਂ ਰੱਖੇ ਗਏ। ਇਸ ਮਾਮਲੇ 'ਚ ਸੁਰੱਖਿਆ ਏਜੰਸੀਆਂ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤਣਾ ਚਾਹੁੰਦੀਆਂ। ਉਥੇ, ਬਮਿਆਲ ਪੁਲਿਸ ਚੌਕੀ ਮੁਖੀ ਅਰੁਣ ਸ਼ਰਮਾ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਇਕ ਕਬੂਤਰ ਪਾਕਿਸਤਾਨ ਦੇ ਸਿਆਲਕੋਟ ਤੋਂ ਉੱਡ ਕੇ ਭਾਰਤ ਦੀ ਸਰਹੱਦ 'ਚ ਪੁੱਜ ਗਿਆ ਸੀ। ਕਬੂਤਰ ਦੀ ਜਾਂਚ 'ਚ ਪੁਲਿਸ ਤੇ ਸੁਰੱਖਿਆ ਏਜੰਸੀਆਂ ਜੁਟੀਆਂ ਹਨ। ਐਕਸਰੇ ਤੇ ਸਕੈਨਿੰਗ ਉਪਰੰਤ ਹੀ ਪਤਾ ਚੱਲ ਸਕੇਗਾ ਕਿ ਇਸ 'ਚ ਕੋਈ ਸ਼ੱਕੀ ਉਪਕਰਨ ਹੈ ਜਾਂ ਨਹੀਂ।