ਆਕਾਸ਼, ਗੁਰਦਾਸਪੁਰ

4 ਤੋਂ 17 ਜੁਲਾਈ 2022 ਤਕ ਤੀਬਰ ਡਾਇਰੀਆ ਰੋਕੂ ਪੰਦਰਵਾਰੜਾ ਉਹ ਜ਼ਿਲ੍ਹੇ ਦੀ ਹਰ ਸਿਹਤ ਸੰਸਥਾ ਵਿਚ ਮਨਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਪੀਪੀ ਯੂਨਿਟ ਗੁਰਦਾਸਪੁਰ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਪੀਪੀ ਯੂਨਿਟ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਓਆਰਐੱਸ ਤੇ ਜ਼ਿੰਕ ਕਾਰਨਰ ਸਥਾਪਤ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਜੇਕਰ ਕੋਈ ਬੱਚਾ ਡਾਇਰੀਆ ਨਾਲ ਪੀੜਤ ਹੋ ਕੇ ਓਪੀਡੀ ਵਿਚ ਆਉਂਦਾ ਹੈ ਤਾਂ ਉਸ ਨੂੰ ਓਆਰਐੱਸ ਜ਼ਿੰਕ ਕਾਰਨਰ ਤੋਂ ਓਆਰਐਸ ਉਪਲੱਬਧ ਕਰਵਾਇਆ ਜਾਵੇਗਾ ਤੇ ਉਨਾਂ੍ਹ ਦੇ ਮਾਪਿਆਂ ਨੂੰ ਓਆਰਐਸ ਘੋਲ ਬਣਾਉਣ ਦਾ ਤਰੀਕਾ ਦੱਸਿਆ ਜਾਵੇਗਾ। ਡਾ.ਅਰਵਿੰਦ ਨੇ ਦੱਸਿਆ ਕਿ ਜੇਕਰ ਕਿਸੇ ਬੱਚੇ ਨੂੰ ਡਾਇਰੀਆ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਵਿੱਚੋਂ ਪਾਣੀ ਦਾ ਨਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਓਆਰਐਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਦਿੰਦੇ ਰਹਿਣਾ ਚਾਹੀਦਾ ਹੈ। ਜੇਕਰ ਦਸਤ ਜ਼ਿਆਦਾ ਲੱਗ ਜਾਣ ਤਾਂ ਉਸ ਨੂੰ ਓਆਰਐੱਸ ਦੇ ਨਾਲ ਜ਼ਿੰਕ ਦੀਆਂ 14 ਗੋਲੀਆਂ ਵੀ ਦਿੱਤੀਆਂ ਜਾਣ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਘਰ ਘਰ ਜਾ ਕੇ ਸਰਵੇਖਣ ਕਰਨਗੀਆਂ ਕਿ ਕਿੰਨੇ ਬੱਚੇ ਡਾਇਰੀਆ ਨਾਲ ਪੀੜਤ ਹਨ। ਇਨਾਂ੍ਹ ਪੀੜਤ ਬੱਚਿਆਂ ਨੂੰ ਆਸ਼ਾ ਵਰਕਰਾਂ ਓਆਰਐੱਸ ਅਤੇ ਜ਼ਿੰਕ ਮੁਹੱਈਆ ਕਰਵਾਉਣਗੀਆਂ । ਆਸ਼ਾ ਵਰਕਰਾਂ ਨੂੰ ਪ੍ਰਤੀ ਬੱਚੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਣ, ਡਾ ਸ਼ਰਨਪ੍ਰਰੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਬੀਈਈ ਹਰਦੀਪ ਸਿੰਘ, ਐੱਲਐੱਚਵੀ ਕੰਵਲਜੀਤ ਕੌਰ, ਪਰਮਜੀਤ ਕੌਰ, ਏਐਨਐਮ ਅੰਜਨਾ, ਆਸ਼ਾ ਵਰਕਰਾਂ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।