ਸੁਖਦੇਵ ਸਿੰਘ, ਬਟਾਲਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਗੁਰੂ ਨਾਨਕ ਨਗਰ ਤੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਹੇਠ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਸੁਖਬੀਰ ਸਿੰਘ ਵਾਹਲਾ ਸਾਬਕਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋ੍ਮਣੀ ਕਮੇਟੀ, ਪਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਰਜਿੰਦਰ ਸਿੰਘ ਪਦਮ, ਪ੍ਰਵੀਨ ਸਿੰਘ, ਜੋਗਿੰਦਰ ਸਿੰਘ ਅੱਚਲੀ ਗੇਟ, ਮਨਜੀਤ ਸਿੰਘ ਹੈਪੀ, ਕੁਲਵੰਤ ਸਿੰਘ ਸਾਬਕਾ ਕੌਂਸਲਰ , ਸਤਨਾਮ ਸਿੰਘ ਪੱਡਾ ਆਦਿ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ਦੇ ਅੱਗੇ ਪੰਜ ਪਿਆਰੇ ਸਹਿਬਾਨ ਚੱਲ ਰਹੇ ਸਨ। ਪਾਲਕੀ ਸਾਹਿਬ ਦੇ ਪਿੱਛੇ ਹਰ ਜਸ ਗਾਇਨ ਕਰਦੀਆਂ ਸੰਗਤਾਂ ਨੇ ਸ਼ਬਦ ਗੁਰਬਾਣੀ ਰਾਹੀਂ ਜੀਵਨ ਸਫਲਾ ਕੀਤਾ। ਨਗਰ ਕੀਰਤਨ 'ਚ ਵੱਡੀ ਗਿਣਤੀ ਸੰਗਤ ਨੇ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਰਾਪਤ ਕੀਤੀਆਂ। ਨਗਰ ਕੀਰਤਨ ਦੇ ਅੱਗੇ ਜਲ ਅਤੇ ਰਾਹ ਸਾਫ ਕਰਨ ਦੀ ਸੇਵਾ ਸ਼੍ਰੀ ਗੁਰੂ ਨਾਨਕ ਸੇਵਕ ਜਥੇ ਵੱਲੋਂ ਨਿਭਾਈ ਗਈ। ਨਗਰ ਕੀਰਤਨ ਦੇ ਅੱਗੇ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਬੈਡ ਵਾਜੇ ਦੀਆਂ ਮਨੋਹਰ ਧੁਨਾਂ ਨਾਲ ਬਟਾਲੇ ਦਾ ਵਾਤਾਵਰਨ ਇਲਾਹੀ ਧੁਨਾਂ 'ਚ ਉੱਠਿਆ। ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਰੰਭ ਹੋ ਕੇ ਭੁੱਲਰ ਰੋਡ, ਕਰਤਾਰ ਨਗਰ, ਪੁਲਿਸ ਲਾਇਨ, ਪੇ੍ਮ-ਨਗਰ ਬੋਹੜਾਵਾਲ, ਕਾਹਨੂੰਵਾਨ ਰੋਡ, ਸਿੰਬਲ ਚੌਂਕ, ਸਟਾਫ ਰੋਡ, ਮੁਰਗੀ ਮੁਹੱਲਾ, ਮਾਨ ਨਗਰ, ਡੇਰਾ ਰੋਡ ਸੁਕਰਪੁਰਾ, ਗਾਂਧੀ ਚੌਂਕ , ਗੁਰਦੁਆਰਾ ਸਤਿਕਰਤਾਰੀਆਂ ਸਾਹਿਬ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੋਂਕ ਵਾਪਸ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਮੱਲੀ ਨੇ ਸੰਗਤ ਦਾ ਧੰਨਵਾਦ ਕੀਤਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਸਬੰਧੀ ਸੰਖੇਪ ਸ਼ਬਦਾਂ ਵਿੱਚ ਵਿਚਾਰ ਸਾਂਝੇ ਕੀਤੇ।

ਨਗਰ ਕੀਰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਮੱਲ੍ਹੀ , ਸੁਰਜੀਤ ਸਿੰਘ ਸਰਪ੍ਰਸਤ, ਗੁਰਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਵੀਰਮ ਸਿੰਘ ਵੋਹਰਾ ਖਜ਼ਾਨਚੀ, ਮਾਸਟਰ ਕਸਤੂਰੀ ਲਾਲ ਸਿੰਘ, ਡਾਕਟਰ ਰਜਿੰਦਰ ਸਿੰਘ, ਦਲਬੀਰ ਸਿੰਘ ਐੱਸਡੀਓ, ਸੁਖਜਿੰਦਰ ਸਿੰਘ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਐੱਸਐੱਚਆਰ, ਤਰਲੋਕ ਸਿੰਘ ਕੰਡਕਟਰ, ਕੁਲਵੰਤ ਸਿੰਘ ਬਾਂਗੋਵਾਣੀ, ਮਨਜੀਤ ਸਿੰਘ ਸਾਬਕਾ ਐਮਸੀ, ਗੁਰਮੀਤ ਸਿੰਘ ਸੀਮੈਂਟ ਸਟੋਰ ਵਾਲੇ, ਗੁਰਮੇਜ ਸਿੰਘ ਸਾਬਕਾ ਜੇਈ, ਗੰ੍ਥੀ ਭਾਈ ਤਰਸੇਮ ਸਿੰਘ ਆਦਿ ਸਮੇਤ ਸੰਗਤ ਨੇ ਵੱਡੇ ਪੱਧਰ ਤੇ ਯੋਗਦਾਨ ਪਾਇਆ। ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਤੇ ਸੰਗਤ ਨੇ ਫ਼ੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।