ਕੁਲਦੀਪ ਸਲਗਾਨੀਆ, ਕਿਲ੍ਹਾ ਲਾਲ ਸਿੰਘ

ਕੋਵਿਡ-19 ਦੇ ਚੱਲਦਿਆਂ ਪੰਜਾਬ ਸਮੇਤ ਸਾਰਾ ਮੁਲਕ ਲਾਕਡਾਊਨ ਦੀ ਸਥਿਤੀ ਵਿੱਚੋਂ ਗੁਜਰ ਰਿਹਾ ਹੈ ਜੋ ਹਾਲੇ 3 ਮਈ ਤੱਕ ਲਗਾਤਾਰ ਜਾਰੀ ਹੈ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ 3 ਮਈ ਤੋਂ ਬਾਅਦ ਵੀ ਲਾਕਡਾਊਨ ਖੁੱਲੇ੍ਹਗਾ ਜਾਂ ਨਹੀਂ। ਲਾਕਡਾਊਨ ਵਿਚ ਛੋਟੀ ਮੋਟੀ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਸਮੱਸਿਆ ਵੀ ਵੱਡੀ ਹੁੰਦੀ ਜਾ ਰਹੀ ਹੈ ਕਿਉਂਕਿ ਘਰੋਂ ਬਾਹਰ ਨਿਕਲਣ ਦੇ ਡਰ ਨਾਲ ਕਈ ਵਾਰ ਬੇਹੱਦ ਛੋਟੀ ਜਿਹੀ ਸਮੱਸਿਆ ਜੋ ਡਾਕਟਰ ਦੀ ਸਲਾਹ ਨਾਲ ਹੀ ਠੀਕ ਹੋ ਸਕਦੀ ਹੈ ਉਹ ਸਲਾਹ ਨਾ ਮਿਲਣ 'ਤੇ ਵੱਡੀ ਹੋ ਸਕਦੀ ਹੈ। ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਪੰਜਾਬੀ ਜਾਗਰਣ ਨੇ ਹਰ ਸ਼ਹਿਰ ਤੇ ਕਸਬੇ ਦੇ ਡਾਕਟਰਾਂ ਤੇ ਕੈਮਿਸਟਾਂ ਨਾਲ ਮਿਲ ਕੇ ਮੁਹਿੰਮ ਛੇੜੀ ਹੋਈ ਹੈ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ। ਇਸੇ ਮੁਹਿਮ ਤਹਿਤ ਅੱਡਾ ਕਿਲ੍ਹਾ ਲਾਲ ਸਿੰਘ ਵਿਖੇ ਡਾ. ਰਾਜੇਸ਼ ਨਾਲ ਮਿਲ ਰਹੇ ਹਾਂ, ਜੋ ਕਿ ਪਿੰਡ ਕਿਲ੍ਹਾ ਲਾਲ ਸਿੰਘ ਧਰਮਕੋਟ, ਨਵਾਂਪਿੰਡ ਭਾਗੋਵਾਲ, ਹੋਠੀਆਂ, ਚੰਦਕੇ, ਖਾਨਫੱਤਾ, ਕੋਟ ਕਰਮ ਚੰਦ ਆਦਿ ਪਿੰਡਾਂ ਦੇ ਜਰੂਰਤਮੰਦ ਲੋਕ ਉਨ੍ਹਾਂ ਨਾਲ ਘਰ ਬੈਠੇ ਹੀ ਫੋਨ 'ਤੇ ਆਪਣੀ ਬਿਮਾਰੀ ਦਸ ਡਾਕਟਰ ਪਾਸੋਂ ਸਲਾਹ ਲੈ ਦਵਾਈ ਲਿਖਵਾ ਸਕਦੇ ਹਨ। ਜੇ ਕਿਸੇ ਜ਼ਰੂਰਤਮੰਦ ਨੂੰ ਬਿਮਾਰੀ ਸਬੰਧੀ ਕੋਈ ਸਲਾਹ ਜਾਂ ਦਵਾਈ ਪੁੱਛਣੀ ਹੋਵੇ ਤਾਂ ਉਹ ਡਾ. ਰਾਜੇਸ਼ ਪਿਛਲੇ ਕਰੀਬ 30 ਸਾਲਾਂ ਤੋਂ ਕਲੀਨਿਕ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਨਾਲ 94174-12524 ਤੇ ਸੰਪਰਕ ਕਰ ਸਕਦੇ ਹਨ। ਇਸ ਮੁਸ਼ਕਲ ਦੀ ਘੜੀ ਵਿਚ ਉਹ ਫੋਨ 'ਤੇ ਲੋਕਾਂ ਨੂੰ ਦਵਾਈ ਬਾਰੇ ਮਸ਼ਵਰਾ ਦੇਣਗੇ ਤੇ ਪਰਚੀ ਤੇ ਦਵਾਈ ਲਿਖ ਫ੍ਰੀ ਵਟਸਅੱਪ ਕਰਨਗੇ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਕੋਈ ਵੀ ਉਨ੍ਹਾਂ ਪਾਸੋਂ ਫੋਨ ਤੇ ਰਾਬਕਾ ਕਾਇਮ ਕਰ ਸਕਦਾ ਹੈ।