ਆਰ. ਸਿੰਘ, ਪਠਾਨਕੋਟ : ਅੱਜ ਨੰਗਲ ਭੂਰ ਥਾਣੇ ਦੀ ਪੁਲਿਸ ਨੇ ਹਿਮਾਚਲ-ਪੰਜਾਬ ਦੀ ਸਰਹੱਦ 'ਤੇ ਇਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂੁ ਕੀਤਾ। ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੀਆਂ ਹਦਾਇਤਾਂ ਅਨੁਸਾਰ ਨੰਗਲ ਭੂਰ ਥਾਣੇ ਦੇ ਇੰਚਾਰਜ ਦੀਪਕ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਨੰਗਲ ਤੋਂ ਕੰਦਰੋੜੀ ਜਾਣ ਵਾਲੀ ਸੜਕ 'ਤੇ ਨਾਕਾ ਲਾਇਆ ਸੀ। ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਵਿਅਕਤੀ ਪਿੰਡ ਛੰਨੀ ਵਾਲੇ ਪਾਸਿਓਂ ਹੈਰੋਇਨ ਲਿਆ ਰਿਹਾ ਹੈ ਤਾਂ ਉਨ੍ਹਾਂ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ। ਜਦੋਂ ਪੁਲਿਸ ਨੇ ਇੱਕ ਚਿੱਟੇ ਰੰਗ ਦੇ ਸਕੂਟਰ ਵਾਲੇ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਅਤੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਕਤ ਵਿਅਕਤੀ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਨੌਜਵਾਨ ਦੀ ਪਛਾਣ ਅਕਸ਼ੈ ਸਪੁੱਤਰ ਟੇਕ ਚੰਦ ਪਿੰਡ ਮਜਾਰਾ ਤਹਿਸੀਲ ਇੰਦੌਰਾ ਜ਼ਿਲ੍ਹਾ ਕਾਂਗੜਾ ਦੇ ਰੂਪ ਵਜੋਂ ਹੋਈ। ਪੁਲਿਸ ਨੇ ਨਸ਼ੀਲਾ ਪਦਾਰਥ ਤੇ ਸਕੂਟੀ ਜ਼ਬਤ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।