ਨਰੇਸ਼ ਕਾਲੀਆ, ਗੁਰਦਾਸਪੁਰ : ਡੀਏਵੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਡਾ. ਵਰਿੰਦਰ ਭਾਟੀਆ ਪਿੰ੫ਸੀਪਲ ਐੱਸਐੱਲ ਬਾਵਾ ਗੁਰਦਾਸਪੁਰ ਦੀ ਅਗਵਾਈ ਵਿਚ ਲੋਹੜੀ ਅਤੇ ਮਕਰ ਸਯਾਂਤੀ ਮੌਕੇ ਹਵਨ ਯੱਗ ਕੀਤਾ ਗਿਆ। ਇਸ ਮੌਕੇ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ ਡੀਏਵੀ ਸਭਾ ਦੇ ਪ੫ਧਾਨ ਡਾ. ਪੂਨਮ ਸੂਰੀ ਦੀ ਅਗਵਾਈ ਵਿਚ ਡੀਏਵੀ ਅਤੇ ਆਰਿਆ ਸਮਾਜ ਦੀ ਸੰਸਥਾਂਵਾਂ ਸਮਾਜ ਵਿਚ ਗਿਆਨ ਦਾ ਪ੫ਸਾਰ ਕਰਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮੌਕੇ ਪ੫ਦਾਨ ਕਰਨ ਵਿਚ ਡੀਏਵੀ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਨੇ ਤਿਉਹਾਰਾਂ ਦੇ ਮਹੱਤਵ ਬਾਰੇ ਅਤੇ ਬੱਚਿਆਂ ਨੂੰ ਪੜ੍ਹਾਈ ਅਤੇ ਚਰਿੱਤਰ ਉੱਚਾ ਰੱਖਣ ਲਈ ਪ੫ੇਰਿਤ ਕੀਤਾ। ਇਸ ਮੌਕੇ ਬਟਾਲਾ ਦੇ ਅਜੇ ਕੁਮਾਰ, ਸਵਿਤਾ ਸਾਹਨੀ, ਪੂਨਮ ਆਨੰਦ, ਰੀਨਾ ਗੁਪਤਾ, ਸੁਜਾਤਾ, ਵਿਜੇ ਲਕਸ਼ਮੀ,ਪੂਨਮ ਸ਼ਰਮਾ, ਆਨੰਦ, ਰੇਖਾ, ਕਮਲਾ, ਸੋਨੀਆ ਤੇ ਰਮਨਜੀਤ ਸਿੰਘ ਹਾਜ਼ਰ ਸਨ।