ਨਰੇਸ਼ ਕਾਲੀਆ, ਗੁਰਦਾਸਪੁਰ

ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੀ ਪ੍ਧਾਨਗੀ ਹੇਠ ਕੌਮੀ ਤੰਬਾਕੂ ਰੋਕਥਾਮ ਅਧੀਨ ਮਲਟੀਪਰਪਜ ਹੈਲਥ ਵਰਕਰ ਮੇਲ ਦੀ ਟ੍ੇਨਿੰਗ ਦਾ ਪਹਿਲਾ ਬੈਚ ਕਰਵਾਇਆ ਗਿਆ ਇਸ ਵਿੱਚ ਡਾ. ਕਿਸ਼ਨ ਚੰਦ ਸਿਵਲ ਸਰਜਨ ਗੁਰਦਾਸਪੁਰ, ਡਾ. ਆਦਰਸ਼ਜੋਤ ਕੌਰ ਤੂਰ ਜਿਲ੍ਹਾ ਨੋਡਲ ਅਫਸਰ (ਐੱਨਟੀਸੀਪੀ). ਡਾ. ਰਮੇਸ਼ ਕੁਮਾਰ ਡੀਟੀਓ, ਡਾ. ਵਰਿੰਦਰ ਮੋਹਨ ਸਾਈਕੈਟਰਿਸਟ ਅਤੇ ਮਿਸ ਜੋਤੀ ਰੰਧਾਵਾ ਕੌਂਸਲਰ ਨੇ ਪਾਰਟੀਸਪੈਂਟਸ ਨੂੰ ਸੰਬੋਧਿਤ ਕੀਤਾ ਸਿਵਲ ਸਰਜਨ ਗੁਰਦਾਸਪੁਰ ਨੇ ਮ.ਪ.ਹ.ਵ. ਮੇਲ ਨੂੰ ਪ੍ੇਰਿਤ ਕੀਤਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਤੰਬਾਕੂ ਦੇ ਸੇਵਨ ਦੇ ਦੁਸ਼ਪ੍ਭਾਵਾਂ ਤੋਂ ਜਾਗਰੁਕ ਕਰਨ ਅਤੇ ਕੋਟਪਾ ਐਕਟ 2003 ਨੂੰ ਲਾਗੂ ਕਰਨ ਵਾਸਤੇ ਪੂਰਾ ਯੋਗਦਾਨ ਕਰਨ ਇਸ ਮੌਕੇ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ।

ਉਨਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਕਈ ਕਿਸਮ ਦੇ ਕੈਂਸਰ ਹੁੰਦੇ ਹਨ ਜਿਹਨੀ ਛੋਟੀ ਉਮਰ ਵਿੱਚ ਇਸ ਦੀ ਵਰਤੋਂ ਸ਼ੁਰੂ ਕੀਤੀ ਜਾਵੇ ਉਹਨੇ ਹੀ ਇਸਦੇ ਨੁਕਸਾ ਜਿਆਦਾ ਹੋਣਗੇ ਇਸ ਨੂੰ ਛੱਡਣਾ ਉਨ੍ਹਾਂ ਹੀ ਮੁਸ਼ਕਿਲ ਹੁੰਦਾ ਹੈ ਕਿਸ਼ੋਰਾਂ ਅਤੇ ਯੂਥ ਵਿੱਚ ਤਨਾਅ, ਘਰ ਵਿੱਚ ਕਿਸੇ ਵੱਡੇ ਦੁਆਰਾ ਤੰਬਾਕੂ ਨੋਸ਼ੀ ਕੀਤੇ ਜਾਣਾ, ਕਿਸ਼ੋਰਾਂ ਮਾਪਿਆਂ ਨਾਲ ਗੱਲਬਾਤ ਨਾ ਹੋਣਾ, ਗੁੱਸਾ ਆਦਿ ਤੰਬਾਕੂ ਨੋਸ਼ੀ ਸ਼ੁਰੂ ਕਰਨ ਦੇ ਕਾਰਨ ਬਣਦੇ ਹਨ ਕਿਸ਼ੋਰ ਅਵਸਥਾ ਇੱਕ ਅਜਿਹੀ ਅਵਸਾ ਹੈ ਜਿਸ ਵਿੱਚ ਨਵੇ ਤਜਰਬੇ ਕਰਨ ਦੀ ਇੱਛਾ ਪ੍ਬਲ ਹੁੰਦੀ ਹੈ ਜਿਸ ਕਾਰਨ ਕਿਸ਼ੋਰ ਅਵਸਥਾ ਵਾਲੇ ਬੱਚੇ ਨਵੀਂਆਂ-2 ਚੀਜਾਂ ਦੀ ਵਰਤ ਕਰਨ ਤੋਂ ਸੰਕੋਚ ਨਹੀਂ ਕਰਦੇ ਖਾਸ ਕਰਕੇ ਆਪਣੇ ਸਾਥੀਆਂ ਦੇ ਦਬਾਅ ਵਿੱਚ ਆਉਣਗੇ ਉਨਾਂ ਅੱਗੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਕੋਈ ਵੀ ਤੰਬਾਕੂ ਪਦਾਰਥ ਵੇਚਣ ਵਾਲੀ ਦੁਕਾਨ ਨਹੀਂ ਹੋ ਸਕਦੀ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਪਦਾਰਥ ਵੇਚਣ ਤੇ ਮਣਾਹੀ ਹੈ ਜਨਤਕ ਥਾਂਵਾਂ ਤੇ ਤੰਬਾਕੂ ਨੋਸ਼ੀ ਕਰਨੀ ਮਨਾਹੀ ਹੈ, ਜਿਸ ਦੀ ਉਲੰਘਣਾ ਕਰਨ ਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਮੌਕੇ ਜੋਬਨਪ੍ਰੀਤ ਸਿੰਘ ਹੈਲਥ ਸੁਪਰਵਾਈਜਰ, ਰਾਮ ਸਿੰਘ,ਗੁਰਮੇਜ ਸਿੰਘ, ਬੂਆ ਦੱਤਾ ਅਤੇ ਸਮੂਹ ਵਰਕਰਜ ਵੀ ਸ਼ਾਮਿਲ ਸਨ