ਰਾਕੇਸ਼ ਜੀਵਨ ਚੱਕ, ਦੋਰਾਂਗਲਾ : ਇਲਾਕੇ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਅੱਜ ਸੀਨੀਅਰ ਸੈਕੰਡਰੀ ਹਾਈ ਸਕੂਲ ਗਾਹਲੜੀ ਦੇ 9 ਬੱਚਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ । ਐੱਸਐੱਮਓ ਇੰਚਾਰਜ ਡਾ ਜੋਤਪਾਲ ਸਿੰਘ ਪੀ ਐੱਚ ਸੀ ਬਹਿਰਾਮਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਡੀਕਲ ਟੀਮ ਮੈਂਬਰ ਸੀਐੱਚਓ ਡਾ ਪਵਨ ਪ੍ਰੀਤ ਕੌਰ, ਹੈਲਥ ਵਰਕਰ ਪ੍ਰਭਜੋਤ ਸਿੰਘ,ਐੱਲ ਟੀ ਸੁਨੀਤਾ, ਆਦਿ ਵੱਲੋਂ 5 ਮਾਰਚ ਨੂੰ ਸੀਨੀਅਰ ਸੈਕੰਡਰੀ ਹਾਈ ਸਕੂਲ ਗਾਹਲੜੀ ਵਿਖੇ 40 ਬੱਚਿਆਂ ਦੀ ਕੋਰੋਨਾ ਸੈਂਪਲਿੰਗ ਕੀਤੀ ਗਈ ਸੀ। 40 ਬੱਚਿਆਂ ਵਿੱਚੋਂ ਅੱਜ 9 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 31 ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ । ਜਿਹੜੇ 9 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ,ਉਹਨਾਂ ਬੱਚਿਆਂ ਨੂੰ ਸਿਹਤ ਕਰਮਚਾਰੀਆਂ ਵੱਲੋਂ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਸਿਹਤ ਮੁਲਾਜ਼ਮਾਂ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿਨ ਰਾਤ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ ,ਪਰ ਫਿਰ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ,ਜੋ ਚਿੰਤਾ ਦਾ ਵਿਸ਼ਾ ਬਣ ਗਿਆ ਹੈ ।

Posted By: Jagjit Singh