ਪੱਤਰ ਪ੍ਰੇਰਕ, ਸ੍ਰੀ ਹਰਗੋਬਿੰਦਪੁਰ : ਪਿੰਡ ਵਿਚ ਘਰੇਲੂ ਝਗੜੇ ਸਬੰਧੀ ਹੋ ਰਹੇ ਫ਼ੈਸਲੇ ਦੌਰਾਨ ਤੈਸ਼ ਵਿਚ ਆਏ ਨਿਹੰਗਾਂ ਨੇ ਸਾਬਕਾ ਕਾਂਗਰਸੀ ਦਾ ਹੱਥ ਵੱਢ ਦਿੱਤਾ ਹੈ ਤੇ ਫ਼ਰਾਰ ਹੋ ਗਏ ਹਨ। ਇਸ ਸੰਗੀਨ ਮਾਮਲੇ ਬਾਰੇ ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਵਾਸੀ ਭਾਮ ਜੋ ਸਾਬਕਾ ਕਾਂਗਰਸੀ ਸਰਪੰਚ ਹੈ, ਉਹ ਬੀਤੇ ਦਿਨ ਪਿੰਡ ਭਾਮ ਵਿਚ ਘਰੇਲੂ ਝਗੜੇ ਦਾ ਫ਼ੈਸਲਾ ਕਰਵਾ ਰਿਹਾ ਸੀ।

ਕੁਝ ਲੋਕਾਂ ਨੇ ਦੱਸਿਆ ਹੈ ਕਿ ਫ਼ੈਸਲੇ ਦੌਰਾਨ ਕੁਝ ਨਿਹੰਗ ਤੈਸ਼ ਵਿਚ ਆ ਗਏ ਸਨ ਤੇ ਉਨ੍ਹਾਂ ਨੇ ਸਾਬਕਾ ਸਰਪੰਚ 'ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਪੀੜਤ ਦਾ ਹੱਥ ਵੱਿਢਆ ਗਿਆ। ਜ਼ਖ਼ਮੀ ਸੁਖਵਿੰਦਰ ਸਿੰਘ ਸਰਪੰਚ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਸ੍ਰੀ ਹਰਗੋਬਿੰਦਪੁਰ ਨੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਨਿਹੰਗਾਂ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ।

Posted By: Susheel Khanna