ਨੀਟਾ ਮਾਹਲ, ਕਾਦੀਆਂ : ਬੀਤੀ ਰਾਤ ਚੋਰਾਂ ਨੇ ਪੁਲਿਸ ਥਾਣਾ ਕਾਦੀਆਂ ਤੋਂ ਕੁਝ ਹੀ ਦੂਰੀ 'ਤੇ ਕਿਤਾਬਾਂ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਦੁਕਾਨ ਅੰਦਰੋਂ ਇਨਵਰਟਰ, ਬੈਟਰਾ ਤੇ ਨਕਦੀ ਚੋਰੀ ਕਰ ਲਈ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਸੋਮਨਾਥ ਸ਼ਰਮਾ ਪੁੱਤਰ ਚੂਨੀ ਲਾਲ ਵਾਸੀ ਗੁਰੂ ਨਾਨਕਪੁਰਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ੍ਹ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਜਦੋਂ ਉਸ ਨੇ ਸਵੇਰੇ ਆ ਕੇ ਦੇਖਿਆ ਤਾਂ ਉਸ ਦੇ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਉਸ ਨੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਅੰਦਰ ਦੇਖਿਆ ਤਾਂ ਅੰਦਰ ਚੋਰਾਂ ਵੱਲੋਂ ਇਨਵਰਟਰ ਬੈਟਰਾ ਤੇ ਗੱਲੇ ਵਿਚ ਪਈ ਨਕਦੀ ਚੋਰੀ ਕੀਤੀ ਹੋਈ ਸੀ, ਜਿਸ ਦੇ ਸਬੰਧ 'ਚ ਉਨਾਂ੍ਹ ਨੇ ਕਾਦੀਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੋਮਨਾਥ ਬੁੱਕ ਸਟੋਰ ਦੇ ਸਾਹਮਣੇ ਵਾਲੀ ਦੁਕਾਨ ਤੋਂ ਵੀ ਚੋਰਾਂ ਵੱਲੋਂ ਤਾਲੇ ਤੋੜ ਕੇ ਇਨਵਰਟਰ ਬੈਟਰਾ ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤੇ ਗਏ ਸਨ।