ਸੁਖਦੇਵ ਸਿੰਘ, ਬਟਾਲਾ

ਕੇਂਦਰ ਸਰਕਾਰ ਵੱਲੋਂ ਬਾਰਡਰ ਇਲਾਕੇ ਦਾ 50 ਕਿਲੋਮੀਟਰ ਦਾ ਇਲਾਕਾ ਬੀਐੱਸਐੱਫ ਨੂੰ ਸੌਂਪਣ ਦੇ ਫੈਸਲੇ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਰਾਜਾ ਨਾਲ ਇਕ ਹੋਰ ਧੱਕਾ ਕੀਤਾ ਹੈ, ਜਿਸ 'ਚ ਸੀਬੀਐੱਸਈ ਦੇ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ 'ਚੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਖੇਤਰੀ ਭਾਸ਼ਾਵਾਂ ਨੂੰ ਖਤਮ ਕਰਕੇ ਪੂਰੇ ਦੇਸ਼ ਵਿਚ ਹਿੰਦੀ ਦਾ ਬੋਲਬਾਲਾ ਕਰਵਾਉਣਾ ਚਾਹੁੰਦਾ ਹੈ, ਜੋ ਕਿ ਸੂਬਿਆਂ ਨਾਲ ਬਹੁਤ ਵੱਡਾ ਧੱਕਾ ਹੈ।

ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਸੋ੍ਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਜ਼ਿਲ੍ਹੇ ਦੇ ਆਗੂਆਂ ਦੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਬਾਜਵਾ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਪੰਜਾਬ ਵਿਚ ਸਰਕਾਰੀ ਨੌਕਰੀ ਕਰਨੀ ਹੈ, ਉਸ ਨੂੰ ਦਸਵੀ ਤਕ ਪੰਜਾਬੀ ਪੜ੍ਹਨੀ ਲਾਜ਼ਮੀ ਹੈ ਤੇ ਪੰਜ ਲੱਖ ਦੇ ਕਰੀਬ ਸਰਕਾਰੀ ਨੌਕਰੀਆਂ ਪੰਜਾਬ ਵਿੱਚ ਖਾਲੀ ਪਈਆਂ ਹਨ। ਉਨਾਂ੍ਹ ਕਿਹਾ ਕਿ ਜਿਨ੍ਹਾਂ ਨੇ ਦਸਵੀਂ ਤਕ ਪੰਜਾਬੀ ਨਹੀ ਪੜੀ, ਉਹ ਪੰਜਾਬ 'ਚ ਨੌਕਰੀ ਲੈਣ ਲਈ ਕਿਵੇਂ ਅਪਲਾਈ ਕਰਨ ਦੇ ਯੋਗ ਹੋਣਗੇ।

ਉਨਾਂ੍ਹ ਕਿਹਾ ਕਿ ਕੇਂਦਰ ਦਾ ਲੁਕਵਾਂ ਏਜੰਡਾ ਸਾਹਮਣੇ ਆ ਗਿਆ ਹੈ, ਜੋ ਕਿ ਪੰਜਾਬ 'ਚ ਰਹਿਣ ਵਾਲੇ ਨੌਜਵਾਨ ਲੜਕੇ ਲੜਕੀਆ ਨਾਲ ਬਹੁਤ ਵੱਡਾ ਧੱਕਾ ਹੈ। ਬਾਜਵਾ ਨੇ ਕਿਹਾ ਕਿ ਜੇ ਕੇਂਦਰ ਦਾ ਭਾਰਤ ਦੇ ਸਵਿਧਾਨ ਦੇ ਉਲਟ ਰਾਜਾ ਦੇ ਅਧਿਕਾਰਾ ਦਾ ਕਤਲੇਆਮ ਇਸੇ ਤਰਾਂ੍ਹ ਜਾਰੀ ਰਿਹਾ, ਤਾਂ ਪੂਰੇ ਦੇਸ ਵਿੱਚ ਕੇਂਦਰ ਦੀਆਂ ਪਾਲਿਸੀਆਂ ਹੀ ਚੱਲਣਗੀਆਂ ਅਤੇ ਸੂਬਿਆ ਵਿਚ ਹਫੜਾ-ਦਫੜੀ ਦਾ ਮਾਹੋਲ ਪੈਦਾ ਹੋ ਜਾਵੇਗਾ ਤੇ ਸੂਬੇ ਕੇਵਲ ਕੇਂਦਰ ਦੀ ਕਠਪੁਤਲੀ ਬਣ ਕੇ ਰਹਿ ਜਾਣਗੇ। ਬਾਜਵਾ ਨੇ ਆਖਿਆ ਕਿ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਕੇਂਦਰ ਦੇ ਇਸ ਧੱਕੇ ਦਾ ਡੱਟ ਕੇ ਵਿਰੋਧ ਕਰੇਗਾ ਤੇ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣਾ ਸੰਘਰਸ਼ ਜਾਰੀ ਰੱਖੇਗਾ।

ਬਾਜਵਾ ਨੇ ਅੱਗੇ ਆਖਿਆ ਕਿ ਡੇਰਾ ਬਾਬਾ ਨਾਨਕ ਵਿਖੇ ਗੜੇਮਾਰੀ ਨਾਲ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੁੰ ਖਰਾਬ ਹੋਈਆਂ ਫ਼ਸਲਾਂ ਦਾ ਕਿਸਾਨਾ ਨੁੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। ਮੀਟਿੰਗ 'ਚ ਜਥੇਦਾਰ ਮਨਜੀਤ ਸਿੰਘ ਦਸੂਹਾ ਕੋਆਰਡੀਨੇਟਰ ਜ਼ਿਲ੍ਹਾ ਗੁਰਦਾਸਪੁਰ ਉਚੇਚੇ ਤੌਰ 'ਤੇ ਸ਼ਾਮਲ ਹੋਏ।

ਇਸ ਮੌਕੇ ਅਮਰੀਕ ਸਿੰਘ ਸ਼ਾਹਪੁਰ ਐਗਜਿਕਟਿਵ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਮਾਸਟਰ ਜ਼ੋਹਰ ਸਿੰਘ ਮੀਤ ਪ੍ਰਧਾਨ, ਟਹਿਲ ਸਿੰਘ ਕੰਡੀਲਾ ਕੋਮੀ ਸਕੱਤਰ, ਸੁਖਜਿੰਦਰ ਸਿੰਘ ਚੋਹਾਨ ਜਿਲ੍ਹਾ ਪ੍ਰਧਾਨ ਯੂਥ, ਸੁਖਵਿੰਦਰ ਸਿੰਘ ਮੂਨਕ, ਗੁਰਬਚਨ ਸਿੰਘ ਅਲਾਵਾਲਵਾਲ ਜਿਲਾ ਜਨਰਲ ਸਕੱਤਰ, ਗਗਨਦੀਪ ਸਿੰਘ ਰਿਆੜ, ਕੈਪਟਨ ਕਸ਼ਮੀਰ ਸਿੰਘ, ਪਿ੍ਰਥੀਪਾਲ ਸਿੰਘ ਜੋਸ਼, ਸਤਨਾਮ ਸਿੰਘ ਦੀਨਾ ਨਗਰ, ਨਿਰਮਲ ਸਿੰਘ ਬਾਜਵਾ, ਗੁਰਪ੍ਰਰੀਤ ਸਿੰਘ, ਗੁਰਮੀਤ ਕੌਰ, ਸੁਖਵਿੰਦਰ ਕੌਰ, ਜਸਵੰਤ ਸਿੰਘ, ਗਗਨਦੀਪ ਸਿੰਘ, ਸਮਸ਼ੇਰ ਸਿੰਘ, ਲਵਪ੍ਰਰੀਤ ਸਿੰਘ, ਸਰਬਜੀਤ ਸਿੰਘ, ਹਰਿੰਦਰ ਸਿੰਘ, ਸੁਰਿੰਦਰ ਸਿੰਘ ਚਾਹਲ, ਯੁਧਵੀਰ ਸਿੰਘ, ਪਰਮਜੀਤ ਸਿੰਘ ਸਾਬਕਾ ਮੈਨੇਜਰ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਅੰਮਿਤ ਲਾਲ, ਨਿਰਮਲ ਸਿੰਘ ਸਾਗਰਪੁਰ, ਨਰੇਸ਼ ਕੁਮਾਰ, ਗੁਰਦੇਵ ਸਿੰਘ, ਮਨਦੀਪ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਅਮਰ ਸਿੰਘ, ਕੁਲਵਿੰਦਰ ਸਿੰਘ, ਸ਼ੀਤਲ ਸਿੰਘ, ਗੁਰਇਕਬਾਲ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ ਸ੍ਰੀ ਹਰਗੋਬਿੰਦਪੁਰ, ਸੁਖਵਿੰਦਰ ਸਿੰਘ ਮੂਨਕ, ਸੁਮਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਹਰਕੀਰਤ ਸਿੰਘ ਲੱਧਾ ਮੁੰਡਾ ਸਰਕਲ ਪ੍ਰਧਾਨ ਘੁਮਾਣ, ਮਾਨ ਸਿੰਘ ਸਰਕਲ ਪ੍ਰਧਾਨ ਰੰਗੜ ਨੰਗਲ ਆਦਿ ਹਾਜ਼ਰ ਸਨ।