ਪਵਨ ਤੇ੍ਹਨ, ਬਟਾਲਾ

ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਹਰਿੰਦਰ ਸਿੰਘ ਡੀਐੱਸਪੀ ਟ੍ਰੈਫਿਕ ਦੀ ਅਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਸਰਵਨ ਸਿੰਘ ਵੱਲੋ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਚੀਫ਼ ਖਾਲਸਾ ਦੀਵਾਨ ਨਾਸਰਕੇ ਵਿਖ਼ੇ ਪੁੱਜ ਕੇ ਸਕੂਲ ਦੇ ਵਿਦਿਆਰਥੀਆਂ ਨੂੰ ਰੋਡ ਸੇਫਟੀ ਨਿਯਮਾਂ ਤੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।

ਉਨਾਂ੍ਹ ਕੋਰੋਨਾ ਸਬੰਧੀ ਮਾਸਕ ਪਾਉਣਾ, ਹੱਥਾਂ ਨੂੰ ਬਾਰ ਬਾਰ ਧੋਣਾ, ਸੋਸ਼ਲ ਡਿਸਟੈਂਸ ਰੱਖਣਾ ਤੇ ਟ੍ਰੈਫਿਕ ਨਿਯਮਾਂ ਸਬੰਧੀ ਟਿ੍ਪਲ ਸਵਾਰੀ ਨਾ ਕਰਨਾ, ਸਫ਼ਰ ਦੁਰਾਨ ਹੈਲਮਟ ਤੇ ਸੀਟ ਬੈਲਟ ਪਾ ਕੇ ਰੱਖਣਾ, ਲਾਇਸੈਂਸ ਅਤੇ ਇੰਸ਼ੋਰੈਂਸ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਵਹੀਕਲ ਨਾ ਚਲਾਉਣ ਦੀ, ਵਹੀਕਲ ਨੂੰ ਲਿਮਿਟ ਸਪੀਡ ਵਿੱਚ ਚਲਾਉਣ, ਰੋਡ ਸਾਇਨਾ ਦੀ ਵੀਂ ਜਾਣਕਾਰੀ ਦਿੱਤੀ, ਵਹੀਕਲ ਚਲਾਉਂਦੇ ਮੋਬਾਇਲ ਦੀ ਵਰਤੋਂ ਨਾ ਕਰਨ ਬਾਰੇ ਵੀਂ ਦੱਸਿਆ ਗਿਆ, 112 ਨੰਬਰ ਹੈਲਪਲਾਈਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਸਕੂਲ ਦੀ ਪਿੰ੍ਸੀਪਲ ਸੁਖਪ੍ਰਰੀਤ ਕੌਰ, ਕਿਰਨਦੀਪ ਕੌਰ,ਅਧਿਆਪਕ ਸੁੱਚਾ ਸਿੰਘ ਸਾਗਰ, ਗਗਨਦੀਪ ਸਿੰਘ, ਰਾਣਾ ਕੁਲਤਾਰ ਸਿੰਘ, ਮਨਜੀਤ ਸਿੰਘ ਤੇ ਏਐੱਸਆਈ ਕਮਲ ਕੁਮਾਰ ਹਾਜ਼ਰ ਸਨ।