ਰੋਹਿਤ ਕੱਕੜ/ਰਾਜਾ, ਬਟਾਲਾ

ਗੁਰੂ ਰਾਮ ਦਾਸ ਬਲੱਡ ਡੋਨਰਜ਼ ਸੋਸਾਇਟੀ ਅਤੇ ਆਸ ਫਾਉਡੇਸ਼ਨ ਬਟਾਲਾ ਵੱਲੋਂ ਜਿਥੇ ਸਮਾਜ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਅੱਜ ਸੰਸਥਾਵਾਂ ਵੱਲੋਂ ਨਵੇਂ ਸਾਲ ਦਾ ਕਿਲੰਡਰ ਐੱਸਡੀਐੱਮ ਗੁਰਦਾਸਪੁਰ ਸਕੱਤਰ ਸਿੰਘ ਬੱਲ ਵੱਲੋਂ ਜਾਰੀ ਕਰਵਾਇਆ ਗਿਆ। ਸਕੱਤਰ ਸਿੰਘ ਨੇ ਇਕ ਪ੫ਭਾਵਸ਼ਾਲੀ ਪ੫ੋਗਰਾਮ ਵਿਚ ਸੰਸਥਾ ਦੇ ਕਿਲੰਡਰ ਨੂੰ ਜਾਰੀ ਕੀਤਾ ਅਤੇ ਨਾਲ ਹੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕਿ ਇਹ ਦੋਨੋਂ ਸੰਸਥਾਵਾਂ ਸਮਾਜ ਦੇ ਨੌਜਵਾਨ ਵਰਗ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ। ਇਸ ਮੌਕੇ ਚੇਅਰਮੈਨ ਜਵਾਹਰ ਵਰਮਾ ਅਤੇ ਪ੫ਧਾਨ ਰਾਕੇਸ਼ ਕੁਮਾਰ ਨੇ ਸਾਂਝੇ ਤੌਰ 'ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਵਚਨਬੱਧਤਾ ਕੀਤੀ। ਇਸ ਮੌਕੇ ਮੀਤ ਪ੫ਧਾਨ ਨਾਥੀ ਰਾਮ, ਜੋਆਇੰਟ ਸਕੱਤਰ ਅਰੁਣ ਕੁਮਾਰ, ਵਰਿੰਦਰ ਪਿ੫ਥਵੀ, ਨਾਰੇਸ਼, ਕੀਮਤੀ ਵਰਮਾ, ਜਤਿੰਦਰ ਸਿੰਘ, ਓਕਾਰ ਸਿੰਘ, ਸ਼ਿਵਮ, ਰਾਕੇਸ਼ ਕੁਮਾਰ, ਜਵਾਹਰ ਵਰਮਾ ਹਾਜ਼ਰ ਸਨ।