ਲਖਬੀਰ ਖੁੰਡਾ, ਧਾਰੀਵਾਲ

ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਰ ਫੱਜੂਪੁਰ ਧਾਰੀਵਾਲ ਦੇ ਪ੍ਰਬੰਧਕਾਂ ਹੇਠ ਸਤਿਗੁਰੂ ਕਬੀਰ ਜੀ ਦੇ 621 ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਸਤਿਗੁਰੂ ਕਬੀਰ ਗ੍ੰਥ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਤੋਂ ਆਰੰਭ ਹੋ ਕੇ ਫਤਿਹਨੰਗਲ, ਲੇਹਲ, ਦੀਨਪੁਰ, ਅਹਿਮਦਾਬਾਦ, ਮਿਸ਼ਨ ਹਸਪਤਾਲ ਰੋਡ ,ਬੱਸ ਸਟੈਂਡ ਧਾਰੀਵਾਲ, ਰਣੀਆਂ ਤੋਂ ਵਾਪਸ ਹੁੰਦਾ ਹੋਇਆ ਫਤਿਹਨੰਗਲ ਰਾਹੀ ਹੋ ਕੇ ਆਪਣੇ ਅਰੰਭਕ ਸਥਾਨ ਤੇ ਸਮਾਪਿਤ ਹੋਇਆ। ਨਗਰ ਕੀਰਤਨ ਵਿੱਚ ਬਾਬਾ ਗੁਰਵਿੰਦਰ ਸਿੰਘ ਬੰਦੀਛੋੜ ਕਬੀਰ ਗੁਰੂ ਕਾਹਨੂੰਵਾਨ ਵਾਲਿਆਂ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਭਗਤ ਦੀਨਾ ਨਾਥ ਅਤੇ ਭਾਈ ਹਰਵਿੰਦਰ ਸਿੰਘ ਪੰਨੂੰ, ਭਾਈ ਸੰਸਾਰ ਚੰਦ ਆਦਿ ਜੱਥਿਆਂ ਵੱਲੋਂ ਸਤਿਗੁਰੂ ਕਬੀਰ ਜੀ ਦੀ ਬਾਣੀ ਨਾਲ ਸਾਰੇ ਨਗਰ ਕੀਰਤਨ ਵਿੱਚ ਸੰਗਤ ਨੂੰ ਬਾਣੀ ਨਾਲ ਜੋੜੀ ਰੱਖਿਆ। ਇਸ ਮੌਕੇ ਸਰਧਾਲੂਆਂ ਵੱਲੋਂ ਸੰਗਤਾਂ ਲਈ ਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਅਸ਼ਵਨੀ ਫੱਜੂਪੁਰ , ਸੈਕਟਰੀ ਗੁਰਬਚਨ ਸਿੰਘ, ਕੈਸ਼ੀਅਰ, ਪੇ੍ਮ ਸਿੰਘ ਬੇਦੀ ਕਲੋਨੀ, ਸਰਪੰਚ ਫੱਜੂਪੁਰ ਬਲਵਿੰਦਰ ਸਿੰਘ ਟਾਂਕ, ਤਰਲੋਕ ਚੰਦ, ਜਗਦੀਸ ਰਾਜ, ਮੰਗਤ ਰਾਮ, ਕੀਮਤੀ ਲਾਲ, ਕੁੰਦਨ ਲਾਲ, ਤਲਵਿੰਦਰ ਪਾਲ ਹੈਂਪੀ, ਸੁਖਦੇਵ ਪੱਪੂ, ਹਰੀ ਰਾਮ, ਸਾਂਈ ਦਾਸ ਭਗਤ, ਪ੍ਰਰੇਮ ਸਿੰਘ ਲੇਹਲ, ਮਾ. ਰਾਜ ਕੁਮਾਰ, ਸੁਖਦੇਵ ਸਿੰਘ, ਮਾ. ਸੁਭਾਸ਼ ਚੰਦਰ, ਬਲਵਿੰਦਰ ਬਿੰਦਾ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਨੰਦ ਲਾਲ ਕਲਿਅਣਪੁਰੀ, ਡਾ. ਨਰਿੰਦਰ ਨੰਦੀ, ਦਰਸ਼ਨ ਲਾਲ, ਮਾ.ਪਵਨ ਕੁਮਾਰ, ਕੁਲਦੀਪ ਜੱਜ, ਇੰਦਰਦੇਵ ਲੱਡਾ, ਪੂਰਨ ਚੰਦ, ਗੁਰਦੇਵ ਚੰਦ, ਕੈਂਪਟਨ ਸੱਤਪਾਲ ਸੋਹਲ, ਜਤਿੰਦਰ ਭਗਤ, ਗਿਰਧਾਰੀ ਲਾਲ, ਕੁਲਵੰਤ ਸਿੰਘ ਲੇਹਲ, ਰਾਮ ਕ੍ਰਿਸ਼ਨ, ਗੁਰਦੇਵ ਚੰਦ, ਜੀਤ ਰਾਮ, ਹਰਮੀਤ ਭਗਤ, ਰਮੇਸ਼ ਕੁਮਾਰ ਵੀ ਹਾਜ਼ਰ ਸਨ।