ਗੁਰਪ੍ਰੀਤ ਸਿੰਘ, ਕਾਦੀਆਂ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟਾ ਘੱਲੂਘਾਰਾ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਬਾਬਾ ਸ੍ਰੀ ਚੰਦ ਜੀ ਦੇ ਤਪ ਸਥਾਨ ਟਾਹਲੀ ਸਾਹਿਬ ਪਿੰਡ ਰਾਮਪੁਰ ਕਾਦੀਆਂ ਤੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਾਮਪੁਰ ਦੇ ਮੁੱਖ ਸੇਵਾਦਾਰ ਨਸੀਬ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ 10 ਫਰਵਰੀ ਨੂੰ ਗੁਰਦੁਆਰਾ ਟਾਹਲੀ ਸਾਹਿਬ ਰਾਮਪੁਰ ਤੋਂ ਆਰੰਭ ਹੋ ਕੇ ਪਿੰਡ ਰਜਾਦਾ, ਪਿੰਡ ਬੁੱਟਰ ਕਲਾਂ, ਪਿੰਡ ਠੀਕਰੀਵਾਲ ਗੁਰਾਇਆ, ਪਿੰਡ ਠੀਕਰੀਵਾਲ ਸਰਾਂ, ਪਿੰਡ ਜੋਗੀ ਚੀਮਾ, ਪਿੰਡ ਬਲੱਗਣ, ਪਿੰਡ ਕਾਲਾ ਬਾਲਾ, ਪਿੰਡ ਕੋਟ ਯੋਗਰਾਜ, ਸਠਿਆਲੀ ਅੱਡਾ, ਪਿੰਡ ਸੈਦਪੁਰ ਹਾਰਨੀ, ਪਿੰਡ ਹਰੋ ਹਾਰਨੀ, ਪਿੰਡ ਲੰਗਰ ਕੋਟ, ਸਿੱਧਵਾਂ ਅੱਡਾ, ਚੋਪੜਾ, ਕੋਟਲੀ ਸੈਣੀ ਨਵੀਂ ਅਬਾਦੀ, ਕੋਟਲੀ ਸੈਣੀਆਂ ਤੋਂ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਰਾਤ ਨੂੰ ਠਹਿਰਿਆ ਤੇ ਅਗਲੇ ਦਿਨ 11 ਫਰਵਰੀ ਦਿਨ ਸੋਮਵਾਰ ਨੂੰ ਵਾਪਸੀ ਸਵੇਰੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਤੋਂ 8 ਵਜੇ ਆਰੰਭ ਹੋ ਕੇ ਗੁਰਦੁਆਰਾ ਸਹੀਦ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਅੱਡਾ ਸੈਦੋਵਾਲ, ਅੱਡਾ ਦਾਰਪੁਰ, ਜਾਤੀ ਸਰਾਏ ਅੱਡਾ, ਜਾਗੋਵਾਲ ਬੇਟ ਕੁਠਾਣੇ ਅੱਡਾ, ਬਾਜ਼ਾੜ ਅੱਡਾ, ਮੁੰਨਣ ਕਲਾਂ ਅੱਡਾ, ਚੱਕ ਸਰੀਫ ਅੱਡਾ, ਪਿੰਡ ਬਲਵੰਡਾ, ਝੰਡਾ ਲੁਬਾਣਾ, ਭੈਣੀ ਮੀਆਂ ਖਾਂ, ਭੈਣੀ ਤੋਂ ਕੋਟਲੀ ਹਰਚੰਦਾ, ਲਾਧੂਪੁਰ, ਕੀੜੀ, ਰਾਊਵਾਲ, ਜਾਫਲਪੁਰ ਭੱਠੀਆਂ, ਭਿੱਟੇ ਵੱਢ, ਕੋਟ ਅੱਡਾ, ਕੋਟ ਟੋਡਰ ਮੱਲ, ਖਾਰਾ ਤੇ ਦੇਰ ਰਾਤ ਕਾਦੀਆਂ ਸ਼ਹਿਰ ਤੋਂ ਰਾਮਪੁਰ ਟਾਹਲੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਵਿੱਚ ਕਵੀਸ਼ਰੀ ਜੱਥਿਆਂ ਅਤੇ ਕੀਰਤਨੀ ਜੱਥਿਆਂ ਵੱਲੋਂ ਨਗਰ ਕੀਰਤਨ ਵਿੱਚ ਮੌਜੂਦ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਸ਼ਬਦਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਦੇ ਪ੍ਬੰਧਕਾਂ ਵੱਲੋਂ ਪੰਜ ਪਿਆਰੇ ਸਿੰਘ ਸਾਹਿਬਾਨਾਂ ਦਾ ਸਿਰੋਪਾ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਾਮਪੁਰ ਦੇ ਮੁੱਖ ਸੇਵਾਦਾਰ ਬਾਬਾ ਨਸੀਬ ਸਿੰਘ, ਪ੍ਧਾਨ ਪੂਰਨ ਸਿੰਘ ਢੀਂਡਸਾ, ਸੈਕਟਰੀ ਉਪਿੰਦਰਜੀਤ ਸਿੰਘ, ਜਥੇ. ਚਰਨਜੀਤ ਸਿੰਘ, ਸੇਵਾਦਾਰ ਕੇਵਲ ਸਿੰਘ, ਸੁਖਦੇਵ ਸਿੰਘ ਲਾਲੀ, ਜਥੇ. ਦਿਲਪ੍ਰੀਤ ਸਿੰਘ ਹਨੀ, ਵੀਰ ਸਿੰਘ, ਰਣਜੀਤ ਸਿੰਘ, ਜੋਗਾ ਸਿੰਘ ਹਾਜ਼ਰ ਸਨ।