ਆਕਾਸ਼, ਗੁਰਦਾਸਪੁਰ : ਪੁਰਾਣੀ ਰੰਜਿਸ਼ ਤਹਿਤ ਧਾਰੀਵਾਲ ਦੇ ਪਿੰਡ ਡਡਵਾਂ ਵਾਸੀ ਰੋਕਾ ਮਸੀਹ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮਾਂ 'ਚੋਂ ਮੁੱਖ ਮੁਲਜ਼ਮ ਨੂੰ ਛੱਡ ਕੇ ਬਾਕੀ ਚਾਰ ਲੋਕਾਂ ਨੂੰ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ ਜਦਕਿ ਮੁੱਖ ਮੁਲਜ਼ਮ ਸਰਪੰਚ ਲਵਪ੍ਰਰੀਤ ਸਿੰਘ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਬੁੱਧਵਾਰ ਨੂੰ ਆਪਣੇ ਦਫ਼ਤਰ ਵਿਚ ਹੋਈ ਪ੍ਰਰੈਸ ਕਾਨਫਰੰਸ ਦੌਰਾਨ ਗੁਰਦਾਸਪੁਰ ਦੇ ਐੱਸਐੱਸਪੀ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ 4 ਜਨਵਰੀ ਨੂੰ ਲੱਕੀ ਪੁੱਤਰ ਡੇਵਿਡ ਮਸੀਹ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਪੁਰਾਣੀ ਰੰਜਿਸ਼ ਚਲਦਿਆਂ ਉਸਦੇ ਭਰਾ ਰੋਕਾ ਮਸੀਹ ਨੂੰ ਉਸਦੇ ਸਾਥੀਆਂ ਨੇ ਪਿੰਡ ਡਡਵਾਂ ਦੇ ਸਰਪੰਚ ਲਵਪ੍ਰਰੀਤ ਸਿੰਘ ਨਾਲ ਮਿਲ ਕੇ ਕਤਲ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਡੀਐੱਸਪੀ ਰਾਜੇਸ਼ ਕੱਕੜ, ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਇਕ ਟੀਮ ਦਾ ਗਠਨ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕੇਸ 'ਚ ਚਾਰ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ।

ਗਿ੍ਫਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਪਿ੍ਰੰਸ ਪੁੱਤਰ ਬਿੱਟੂ, ਵਿੱਕੀ ਪੁੱਤਰ ਮੰਗਾ ਮਸੀਹ, ਲਖਬੀਰ ਸਿੰਘ ਪੁੱਤਰ ਗੁਰਮੇਜ ਸਿੰਘ, ਗਗਨਦੀਪ ਸਿੰਘ ਪੁੱਤਰ ਗੁਰਮੇਜ ਸਿੰਘ,ਲਵਪ੍ਰਰੀਤ ਸਿੰਘ ਆਦਿ ਸ਼ਾਮਲ ਹਨ, ਜਦੋਂਕਿ ਪਿੰਡ ਦਾ ਸਰਪੰਚ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਦੂਜੇ ਪਾਸੇ ਐੱਸਐੱਸਪੀ ਨੇ ਕਿਹਾ ਕਿ ਆਖਿਰ ਕਿਸ ਰੰਜਿਸ਼ ਕਾਰਨ ਮੁਲਜ਼ਮਾਂ ਨੇ ਰੋਕਾ ਮਸੀਹ ਦਾ ਕਤਲ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਾਂਚ ਜਾਰੀ ਹੈ ਜਦਕਿ ਮੁੱਖ ਮੁਲਜ਼ਮ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

-- ਤੀਹਰੇ ਖੁਦਕੁਸ਼ੀ ਮਾਮਲੇ 'ਚ ਕੋਈ ਗਿ੍ਫਤਾਰੀ ਨਹੀਂ ਹੋਈ ਹੈ

ਧਾਰੀਵਾਲ 'ਚ ਪੁਲਿਸ ਵੱਲੋਂ ਮੁੱਖ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ ਜਗਦੀਪ ਸਿੰਘ ਹੱਤਿਆਕਾਂਡ, ਰੋਕਾ ਮਸੀਹ ਹੱਤਿਆਕਾਂਡ ਦੇ ਮੁਲਾਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦਕਿ ਧਾਰੀਵਾਲ ਵਿਚ 3 ਡੋਕਾਂ ਵੱਲੋਂ ਆਤਮ ਹੱਤਿਆ ਵੀ ਕਰ ਲਈ ਗਈ ਸੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਫਿਲਹਾਲ ਇਕ ਵੀ ਗਿ੍ਫਤਾਰ ਕੀਤੀ ਗਈ ਹੈ ਜਦਕਿ ਬਾਕੀ 8 ਲੋਕ ਹਾਲੇ ਵੀ ਫਰਾਰ ਚੱਲ ਰਹੇ ਹਨ।