ਸੁੱਚਾ ਸਿੰਘ, ਅਲੀਵਾਲ : ਕਸਬਾ ਅਲੀਵਾਲ ਵਿਖੇ ਚੋਰਾਂ ਵੱਲੋਂ ਇਕ ਕਿਸਾਨ ਦੇ ਖੇਤ 'ਚੋਂ ਮੋਟਰ ਚੋਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਅੰਗਰੇਜ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਅਲੀਵਾਲ ਨੇ ਦੱਸਿਆ ਕਿ ਜਦ ਉਹ ਆਪਣੇ ਖੇਤਾਂ ਵਿਚ ਫੇਰਾ ਮਾਰਨ ਗਿਆ ਤਾਂ ਉਸ ਨੇ ਦੇਖਿਆ ਕਿ ਖੇਤ ਵਿਚ ਲੱਗੀ ਹੋਈ 5 ਹਾਰਸ ਪਾਵਰ ਦੀ ਮੋਟਰ ਤੇ ਹੋਰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਪੁਲਿਸ ਥਾਣਾ ਘਣੀਏ ਕੇ ਬਾਂਗਰ ਨੂੰ ਦਿੱਤੀ।