ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਕਲਾਨੌਰ ਗੁਰਦਾਸਪੁਰ ਮਾਰਗ ਸਥਿਤ ਅੱਡਾ ਜੌੜਾ ਛੱਤਰਾਂ ਵਿਖੇ ਸੋਮਵਾਰ ਦੀ ਰਾਤ ਚੋਰ ਨਿਊ ਬ੍ਾਂਡ ਹੱਟ ਦੇ ਸਟਰ ਨੂੰ ਤੋੜ ਕੇ ਅੰਦਰ ਪਏ ਬਰਾਂਡਿਡ ਕੱਪੜੇ ਤੇ ਹੋਰ ਸਾਮਾਨ ਜਿਸ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਨਿਊ ਬ੍ਾਂਡ ਹੱਟ ਦੇ ਮਾਲਕ ਮਨਦੀਪ ਸ਼ਰਮਾ ਨੇ ਦੱਸਿਆ ਕਿ ਉਸ ਨੇ ਕਰੀਬ ਛੇ ਮਹੀਨੇ ਪਹਿਲਾਂ ਅੱਡਾ ਜੌੜਾ ਛੱਤਰਾਂ ਵਿਖੇ ਬਰਾਂਡਿਡ ਕੱਪੜੇ ਅਤੇ ਹੋਰ ਸਾਮਾਨ ਦੀ ਦੁਕਾਨ ਖੋਲ੍ਹੀ ਸੀ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਾਮ ਉਹ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਕਿਹਾ ਹੋਇਆ ਸੀ ਕਿ ਮੰਗਲਵਾਰ ਤੜਕਸਾਰ ਉਸ ਦੀ ਦੁਕਾਨ ਨਾਲ ਲੱਗਦੇ ਜਿੰਮ ਦੇ ਮਾਲਕ ਨੇ ਫੋਨ ਰਾਹੀਂ ਦੱਸਿਆ ਕਿ ਉਸ ਦੀ ਦੁਕਾਨ ਦੇ ਸਟਰ ਟੁੱਟਾ ਹੋਇਆ ਹੈ। ਮਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਤੁਰੰਤ ਆਪਣੀ ਦੁਕਾਨ ਤੇ ਪੁੱਜਾ ਤਾਂ ਵੇਖਿਆ ਕੇ ਚੋਰਾਂ ਨੇ ਉਸ ਦੀ ਦੁਕਾਨ ਅੰਦਰ ਜਾਣ ਵਾਲੀ ਬਿਜਲੀ ਦੀ ਤਾਰ ਨੂੰ ਕੱਟਿਆ ਹੋਇਆ ਸੀ ਅਤੇ ਦੁਕਾਨ ਦਾ ਸਟਰ ਟੁੱਟਾ ਹੋਇਆ ਸੀ। ਇਸ ਦੌਰਾਨ ਜਦੋਂ ਦੁਕਾਨ ਦੇ ਅੰਦਰ ਦੇਖਿਆ ਤਾਂ ਦੁਕਾਨ ਅੰਦਰ ਇੱਕ ਦਿਨ ਪਹਿਲਾਂ ਹੀ ਲਿਆਂਦਾ ਸਾਮਾਨ ਜਿਸ ਵਿੱਚ ਕੀਮਤੀ ਪੈਂਟਾਂ, ਕਮੀਜ਼ਾਂ, ਜੀਨਜ ਪੈਂਟ ਆਦਿ ਕੀਮਤੀ ਕੱਪੜਿਆਂ ਤੋਂ ਇਲਾਵਾ ਸੈਂਟ, ਬੈਲਟਾਂ ਅਤੇ ਹੋਰ ਮਹਿੰਗਾ ਸਾਮਾਨ ਜਿਸ ਦੀ ਕੀਮਤ ਅੱਠ ਲੱਖ ਦੇ ਕਰੀਬ ਸੀ ਚੋਰੀ ਕਰਕੇ ਲੈ ਗਏ ਮਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਦੁਕਾਨ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਹੋਏ ਸਨ ਪ੍ਰੰਤੂ ਚੋਰਾਂ ਨੇ ਦੁਕਾਨ ਅੰਦਰ ਪਿਆ ਡੀਵੀਆਰ, ਇਨਵੈਟਰ, ਐੱਲਈਡੀ ਆਦਿ ਸਾਮਾਨ ਵੀ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਚੋਰੀ ਸਬੰਧੀ ਪੁਲਿਸ ਚੌਕੀ ਜੌੜਾ ਛੱਤਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿੱਥੇ ਪੁਲਿਸ ਕਰਮੀਆਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ।