ਸਟਾਫ ਰਿਪੋਰਟਰ, ਗੁਰਦਾਸਪੁਰ : ਕੇਂਦਰੀ ਜੇਲ੍ਹ 'ਚੋਂ ਇਕ ਹਵਾਲਾਤੀ ਕੋਲੋਂ ਤਲਾਸ਼ੀ ਦੌਰਾਨ ਬਿਨਾਂ ਸਿਮ ਮੋਬਾਈਲ, ਚਾਰਜਰ ਬਰਾਮਦ ਕੀਤਾ ਗਿਆ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਨੇ ਪੱਤਰ ਲਿਖਿਆ ਕਿ ਸਗਨਦੀਪ ਸਿੰਘ ਉਰਫ ਭਾਊ ਵਾਸੀ ਰਾਏਕੋਟ ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਹਵਾਲਾਤੀ ਹੈ।

ਬੈਰਕ ਨੰਬਰ ਇਕ ਦੀ ਅਚਨਚੇਤ ਤਲਾਸ਼ੀ ਲਈ ਗਈ ਤਾਂ ਉਕਤ ਮੁਲਜ਼ਮ ਦੇ ਬਿਸਤਰੇ 'ਚ ਲੁਕੋ ਕੇ ਰੱਖਿਆ ਹੋਇਆ ਇਕ ਨੀਲੇ ਰੰਗ ਦਾ ਮੋਬਾਈਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਤੇ ਚਾਰਜਰ ਬਿਨਾਂ ਸਿਮ ਕਾਰਡ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਗਗਨਦੀਪ ਸਿੰਘ ਉੁਰਫ ਭਾਊ ਵਾਸੀ ਪਿੰਡ ਰਾਏਕੋਟ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।