ਬਟਾਲਾ ਅੱਜ ਮਿਡ-ਡੇ-ਮੀਲ ਅਤੇ ਸਫਾਈ ਵਰਕਰਾਂ ਯੂਨੀਅਨ ਸਬੰਧਿਤ ਏਕਟੂ ਨੇ ਅੱਜ 2 ਦਿਨਾਂ ਦੇ ਆਖਰੀ ਦਿਨ ਬਟਾਲਾ ਵਿਖੇ ਦੇਸ਼ ਪੱਧਰੀ ਕੇਂਦਰੀ ਟਰੇਡ ਯੂਨੀਅਨ ਦੀ ਹੜਤਾਲ ਵਿਚ ਸ਼ਾਮਲ ਹੋਏ ਜਿਸ ਦੀ ਅਗਵਾਈ ਰਚਨਾ ਪ੫ੇਮ ਨਗਰ, ਸੋਨੀਆ ਚੰਦਰ ਤੇ ਮਿਡ-ਡੇ-ਮੀਲ ਅਤੇ ਸਫਾਈ ਵਰਕਰ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਕਾਮਰੇਡ ਸਤਿੰਦਰ ਕੌਰ ਬਟਾਲਾ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸਤਿੰਦਰ ਕੌਰ ਨੇ ਆਖਿਆ ਕਿ ਅੱਜ ਤੱਕ ਸਰਕਾਰਾਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆ ਹਨ। ਉਨ੍ਹਾਂ ਆਖਿਆ ਕਿ 18 ਸਾਲ ਤੋਂ ਅੱਜ ਤੱਕ ਸਰਕਾਰ ਨੇ ਮਿਡ-ਡੇ-ਮੀਲ ਵਰਕਰਾਂ ਨੂੰ ਸਕੀਮ ਵਰਕਰ ਹੀ ਬਣਾਈ ਰੱਖਿਆ ਹੈ ਤੇ 1700 ਤਨਖਾਹ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਘੱਟੋ ਘੱਟ ਉਜਰਤ ਤੇ ਘੇਰੇ ਵਿਚ ਸ਼ਾਮਲ ਕੀਤਾ ਹੈ, ਨਾ ਹੀ ਉਨ੍ਹਾਂ ਦਾ ਕੋਈ ਵੀ ਬੀਮਾ ਕੀਤਾ ਹੈ। ਉਨ੍ਹਾਂ ਆਖਿਆ ਕਿ ਵਰਕਰਾਂ ਦੀਆਂ ਹੱਕੀ ਮੰਗਾਂ 3400 ਰੁਪਏ ਤਨਖਾਹ, ਘੱਟੋ ਘੱਟ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ, ਵਰਕਰਾਂ ਦਾ ਦੁਰਘਟਨਾ ਬੀਮਾ ਤੇ ਸਿਹਤ ਬੀਮਾ ਕੀਤਾ ਜਾਵੇ, ਵਰਕਰਾਂ ਦੀਆਂ ਛੁੱਟੀਆਂ ਦੀ ਕਟੌਤੀ ਬੰਦ ਕਰਕੇ ਪੂਰੇ ਸਾਲ ਦੀ ਤਨਖਾਹ ਦਿੱਤੀ ਜਾਵੇ ਆਦਿ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਵਰਕਰਾਂ ਵੱਲੋਂ ਪੱਕੇ ਮੋਰਚੇ ਲਗਾਏ ਜਾਣਗੇ।