ਸੁਖਦੇਵ ਸਿੰਘ, ਬਟਾਲਾ

ਨਵਤੇਜ ਹਿਊਮੈਨਿਟੀ ਹਸਪਤਾਲ ਦੇ ਸੰਚਾਲਕ ਨਵਤੇਜ ਸਿੰਘ ਗੁੱਗੂ ਜਿਸ ਨੂੰ ਪਿਛਲੇ ਦਿਨੀਂ ਬਟਾਲਾ ਪੁਲਿਸ ਵੱਲੋਂ ਦਰਜ ਇੱਕ ਮਾਮਲੇ 'ਚ ਗਿ੍ਫਤਾਰ ਕੀਤਾ ਗਿਆ ਹੈ। ਨਵਤੇਜ ਗੁੱਗੂ ਦੀ ਰਿਹਾਈ ਅਤੇ ਉਸ ਵਿਰੁੱਧ ਦਰਜ ਮਾਮਲੇ ਰੱਦ ਕਰਵਾਉਣ ਲਈ ਸ੍ਰੀ ਗੁਰੂ ਗ੍ੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਭਾਈ ਬਲਬੀਰ ਸਿੰਘ ਮੁੱਛਲ ਮੁੱਖ ਸੇਵਾਦਾਰ ਦੀ ਅਗਵਾਈ 'ਚ ਐੱਸਡੀਐੱਮ ਬਟਾਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਗੁੱਗੂ ਜੋ ਪਿਛਲੇ ਕਾਫੀ ਸਮੇਂ ਤੋਂ ਲੋਕ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁੱਗੂ ਨੇ ਹਸਪਤਾਲ ਬਣਾ ਕੇ ਪ੍ਰਰਾਈਵੇਟ ਹਸਪਤਾਲਾਂ 'ਚ ਗਰੀਬਾਂ ਦੀ ਹੁੰਦੀ ਲੁੱਟ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਨਵਤੇਜ ਸਿੰਘ ਗੁੱਗੂ ਵੱਲੋਂ ਚਲਾਏ ਜਾ ਰਹੇ ਹਸਪਤਾਲ ਅੰਦਰ ਗ਼ਰੀਬਾਂ ਨੂੰ ਮੁਫਤ ਇਲਾਜ ਦੇ ਨਾਲ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਗੁੱਗੂ ਸਮੇਂ ਸਮੇਂ ਲੋੜਵੰਦਾਂ ਦੀ ਬਾਂਹ ਫੜਦਾ ਆ ਰਿਹਾ ਹੈ, ਪਰ ਸਮਾਜ ਦੇ ਕੁਝ ਧਨਾਢ ਲੋਕ ਉਸ ਦੀ ਸੇਵਾ ਤੋਂ ਅੌਖੇ ਹਨ ਜੋ ਉਸ ਨੂੰ ਲੋਕ ਸੇਵਾ ਕਾਰਜਾਂ ਤੋਂ ਰੋਕਣਾ ਚਾਹੁੰਦੇ ਹਨ, ਜਿਸ ਦੇ ਤਹਿਤ ਹੀ ਉਨ੍ਹਾਂ ਬੜੀ ਸਾਜ਼ਿਸ਼ ਨਾਲ ਪਹਿਲਾਂ ਹਸਪਤਾਲ ਬੰਦ ਕਰਵਾਇਆ, ਫਿਰ ਗੁੱਗੂ ਨੂੰ ਗਿ੍ਫਤਾਰ ਕਰਵਾਇਆ ਹੈ। ਭਾਈ ਮੁੱਛਲ ਨੇ ਕਿਹਾ ਕਿ ਨਵਤੇਜ ਸਿੰਘ ਗੁੱਗੂ ਤੇ ਜੋ ਪਰਚਾ ਦਰਜ ਕੀਤਾ ਗਿਆ ਹੈ ਉਸ ਨੂੰ ਪ੍ਰਸ਼ਾਸਨ ਤੁਰੰਤ ਰੱਦ ਕਰਵਾਏ ਨਹੀਂ ਤਾਂ ਉਹ ਸਮਾਜ ਸੇਵੀ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਵਿਰੁੱਧ ਧਰਨਾ ਲਗਾਉਣਗੇ। ਭਾਈ ਮੁੱਛਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ 'ਤੇ ਪਰਚੇ ਤੁਰੰਤ ਰੱਦ ਕਰੇ ਨਹੀਂ ਤਾਂ ਲੋਕ ਅਵਾਮ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਸ ਮੌਕੇ ਉਨ੍ਹਾਂ ਨਾਲ ਭਾਈ ਨਿਸ਼ਾਨ ਸਿੰਘ, ਧਰਮਿੰਦਰ ਸਿੰਘ, ਤਰਲੋਕ ਸਿੰਘ, ਭੁਪਿੰਦਰ ਸਿੰਘ ਪਿ੍ਰੰਸ, ਗੁਰਚਰਨ ਸਿੰਘ, ਬਾਬਾ ਮਨਜੀਤ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਪਾਲ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ, ਪਰਮਿੰਦਰ ਸਿੰਘ, ਸੰਤ ਹਰਦੇਵ ਸਿੰਘ ਆਦਿ ਹਾਜ਼ਰ ਸਨ।