ਲਖਬੀਰ ਖੁੰਡਾ, ਧਾਰੀਵਾਲ : ਲੁਧਿਆਣਾ ਮੁਹੱਲਾ ਧਾਰੀਵਾਲ ਵਿਖੇ ਸਿਮਰਨ ਹਸਪਤਾਲ ਪੁਰਾਣਾ ਧਾਰੀਵਾਲ ਵੱਲੋਂ ਸਮਾਜ ਸੇਵਕ ਇੰਦਰਾਸ ਹੰਸ , ਪ੍ਰਧਾਨ ਰਾਣੀ, ਰੌਮੀ ਪਧਾਨ, ਬੰਨੀ ਅਤੇ ਨਿਟਾ ਦੇ ਪ੍ਰਬੰਧਾਂ ਹੇਠ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 100 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ । ਇਸ ਮੌਕੇ ਸਿਮਰਨ ਹਸਪਤਾਲ ਦੇ ਡਾ. ਜੀਐਸ ਕਾਹਲੋਂ ਨੇ ਕਿਹਾ ਕਿ ਕੋਵਿਡ-19 ਦੌਰਾਨ ਉਨ੍ਹਾਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਤ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਅੰਦਰ ਮੈਡੀਕਲ ਕੈਂਪ ਲਾ ਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਨਿਰੰਤਰ ਜਾਰੀ ਰਹਿਣਗੀਆਂ।