ਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ

ਬੀਤੇ ਦਿਨ ਡਾਇਓਸਿਸ ਆਫ਼ ਅੰਮਿ੍ਤਸਰ ਚਰਚ ਆਫ਼ ਨਾਰਥ ਇੰਡੀਆ ਵੱਲੋਂ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 9ਵੀਂ ਮਸੀਹ ਚੇਤਨਾ ਯਾਤਰਾ ਬਟਾਲਾ ਦੇ ਸੀਐੱਨਆਈ ਚਰਚ ਤੋਂ ਸ਼ੁਰੂ ਕੀਤੀ ਗਈ, ਜੋ ਬਟਾਲਾ ਤੋਂ ਵੱਖ-ਵੱਖ ਪੜਾਅ ਤੋਂ ਹੁੰਦੀ ਹੋਈ, ਰਾਏਚੱਕ, ਕੋਟਲੀ, ਸ਼ਿਕਾਰ, ਸ਼ਾਹਪੁਰ ਜਾਜਨ, ਤਲਵੰਡੀ ਰਾਮਾ, ਪੱਬਾਰਾਲੀ, ਡੋਗਰ ਖੂਸਰ ਤੇ ਫ਼ਤਹਿਗੜ੍ਹ ਚੂੜੀਆਂ ਜਾ ਕੇ ਸਮਾਪਤ ਹੋਈ। ਪਿੰਡ ਸ਼ਾਹਪੁਰ ਜਾਜਨ ਵਿਖੇ ਪਹੁੰਚਣ 'ਤੇ ਯਾਤਰਾ ਵਿਚ ਆਏ ਹੋਏ ਮੁੱਖ ਮਹਿਮਾਨਾਂ ਦਾ ਹਾਰ ਤੇ ਸਨਮਾਨ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਆਈ ਹੋਈ ਕਲੀਸੀਆ ਲਈ ਦੁੱਧ ਦੀ ਅਤੁੱਟ ਸੇਵਾ ਕੀਤੀ ਗਈ। ਇਸ ਮਸੀਹ ਚੇਤਨਾ ਯਾਤਰਾ ਨੂੰ ਸੰਬੋਧਨ ਕਰਦਿਆਂ ਡੈਨੀਅਲ ਬੀਦਾਸ, ਅਯੂਬ ਡੈਨੀਅਲ ਤੇ ਓਮ ਪ੍ਰਕਾਸ਼ ਐਜੂਕੇਸ਼ਨ ਪ੍ਰਰਾਜੈਕਟ ਨੇ ਸਾਂਝੇ ਤੌਰ ਤੇ ਿਯਸੂ ਮਸੀਹ ਵੱਲੋਂ ਲੋਕਾਂ ਨੂੰ ਦਿੱਤੇ ਗਏ ਸੱਚ ਦੇ ਸੰਦੇਸ਼ ਨੂੰ ਹੇਠਲੇ ਪੱਧਰ ਤਕ ਲੋਕਾਂ ਤਕ ਪਹੁੰਚਾਉਣਾ ਹੈ ਤੇ ਲੋਕਾਂ ਨੂੰ ਪ੍ਰਭੂ ਿਯਸ਼ੂ ਮਸੀਹ ਦੀਆਂ ਸਮਾਜ ਪ੍ਰਤੀ ਕੀਤੀ ਕੁਰਬਾਨੀ ਨੂੰ ਯਾਦ ਕਰਾਉਣਾ ਹੈ। ਯਾਤਰਾ ਦੀ ਅਗਵਾਈ ਕਰ ਰਹੇ ਡਾਇਸਿਸ ਆਫ਼ ਅੰਮਿ੍ਤਸਰ ਆਫ਼ ਨਾਰਥ ਇੰਡੀਆ ਦੇ ਬਿਸ਼ਪ ਪ੍ਰਦੀਪ ਕੁਮਾਰ ਸੰਪਤਰਾਏ ਨੇ ਕਿਹਾ ਇਸ ਮਸੀਹ ਚੇਤਨਾ ਯਾਤਰਾ ਦਾ ਮਕਸਦ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੱਡੇ ਦਿਨ ਦਾ ਸੰਦੇਸ਼ ਦੇਣਾ ਹੈ ਤੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਸੰਦੇਸ਼ ਦੇਣਾ ਹੈ। ਇਸ ਮੌਕੇ ਪਾਦਰੀ ਪਵਨ ਪਾਲ, ਪਾਦਰੀ ਰਾਜ ਕੁਮਾਰ, ਪਾਦਰੀ ਨਥਾਨੀਅਲ ਮਸੀਹ, ਪਾਦਰੀ ਰੋਸ਼ਨ, ਪਾਦਰੀ ਮੈਡਮ ਅਨੀਤਾ ਰਾਏ ਤੇ ਪਿੰਡ ਵਾਸੀ ਡਾ. ਸੁਖਦੇਵ ਮਸੀਹ, ਅਸ਼ੋਕ ਮਸੀਹ, ਮਿਸ ਰਾਬੀਆ ਭੱਟੀ, ਰੇਨੂ ਸਿੰਘ, ਸਵਿੰਦਰ ਮਸੀਹ, ਇਕਬਾਲ ਮਸੀਹ ਤੇ ਸਲਾਮਤ ਮਸੀਹ ਆਦਿ ਹਾਜ਼ਰ ਸਨ।