ਸੁਸ਼ੀਲ ਬਰਨਾਲਾ, ਗੁਰਦਾਸਪੁਰ

ਵਿਸ਼ਵ ਹਿੰਦੂ ਪ੍ਰਰੀਸ਼ਦ ਗੁਰਦਾਸਪੁਰ ਦੁਆਰਾ ਜ਼ਿ੍ਹਲ੍ਹਾ ਪ੍ਰਧਾਨ ਸ਼ਾਮ ਲਾਲ ਸੈਣੀ ਅਤੇ ਜ਼ਿਲ੍ਹਾ ਮੰਤਰੀ ਸੁਮੀਤ ਭਾਰਦਵਾਜ ਦੀ ਦੇਖ ਰੇਖ ਵਿੱਚ ਸਥਾਨਿਕ ਗੀਤਾ ਭਵਨ ਮੰਦਿਰ ਗੁਰਦਾਸਪੁਰ ਵਿਖੇ ਸ਼ਹੀਦ ਚੰਦਰ ਸੇਖਰ ਆਜਾਦ ਦਾ ਬਲਿਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਮੰਤਰੀ ਗਗਨ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੇ ਬਹੁਤ ਹੀ ਘੱਟ ਉਮਰ ਵਿੱਚ ਦੇਸ਼ ਦੀ ਖਾਤਿਰ ਆਪਣੇ ਪ੍ਰਰਾਣਾਂ ਦੀ ਅਹੁਤੀ ਦਿੱਤੀ ਸੀ ਅਤੇ ਦੇਸ਼ ਦੇ ਨੌਜਵਾਨਾਂ ਵਿੱਚ ਕ੍ਾਂਤੀ ਦੀ ਲਹਿਰ ਪੈਦਾ ਕੀਤੀ। ਇਸ ਦੀ ਬਦੌਲਤ ਹੀ ਸਾਡੇ ਦੇਸ਼ ਨੂੰ ਅੰਗਰੇਜਾਂ ਤੋਂ ਮੁਕਤ ਕਰਵਾਇਆ ਗਿਆ। ਇਸ ਦੌਰਾਨ ਸੰਗਠਨ ਵਲੋਂ ਧਰਮ ਰਕਸ਼ਾ ਨਿਤੀ ਉੱਪਰ ਅਤੇ ਆਣ ਵਾਲੇ ਕਾਰਜ ਕੰਮਾਂ ਸਬੰਧੀ ਵੀ ਚਰਚਾ ਕੀਤੀ ਗਈ। ਇਸ ਮੌਕੇ ਨਰਿੰਦਰ ਕੁਮਾਰ ਸੋਈ, ਡਾ ਵੀਕੇ ਸ਼ੋਰੀ, ਰਾਜ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ, ਤਰਸੇਮ ਰਾਣਾ ਡਾਕਟਰ ਗੋਲਡੀ, ਧਰੁਵ ਮਹਾਜਨ, ਮੁਨੀਸ ਦੱਤਾ , ਜਤਿੰਦਰ ਸਿੰਘ ਤੇ ਰੌਬਿਨ ਕੁਮਾਰ ਆਦਿ ਹਾਜ਼ਰ ਸਨ।