ਪੱਤਰ ਪ੍ਰਰੇਰਕ, ਕਾਹਨੂੰਵਾਨ : ਸ਼ਹੀਦ ਬੀਬੀ ਸੁੰਦਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਲੇ ਵੇ ਕਲਾਸ ਤੋਂ ਲੈ ਕੇ ਪਹਿਲੀ ਜਮਾਤ ਤਕ ਦੇ ਵਿਦਿਆਰਥੀਆਂ ਨੇ ਸਕੂਲ 'ਚ ਮੈਂਗੋ ਡੇ ਮਨਾਇਆ। ਜਾਣਕਾਰੀ ਦਿੰਦੇ ਹੋਏ ਸਕੂਲ ਦੀ ਡਾਇਰੈਕਟਰ ਨਵਨੀਤ ਕੌਰ ਸੈਣੀ ਨੇ ਦੱਸਿਆ ਕਿ ਸਕੂਲ ਦੇ ਇਨ੍ਹਾਂ ਪਲੇ ਵੇਅ ਕਲਾਸਾਂ ਦੇ ਬੱਚੇ ਅੱਜ ਪੀਲੇ ਰੰਗ ਦੇ ਕੱਪੜੇ ਪਾ ਕੇ ਸਕੂਲ 'ਚ ਆਏ। ਸਾਰੇ ਬੱਚਿਆਂ ਨੇ ਵਧੀਆ ਕਿਸਮਾਂ ਦੇ ਅੰਬਾਂ ਦੇ ਫਲ ਸਕੂਲ 'ਚ ਲਿਆਂਦੇ। ਇਸ ਮੌਕੇ ਬੱਚਿਆਂ ਦੇ ਚਾਰਟ ਪੇਪਰ 'ਤੇ ਵੀ ਬੱਚਿਆਂ ਦੇ ਅੰਬ ਦੇ ਫਲ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਮੈਨੇਜਮੈਟ ਕਮੇਟੀ ਦੇ ਐੱਮਡੀ ਬਾਬਾ ਜਸਵੰਤ ਸਿੰਘ ਸਾਬਕਾ ਪਿ੍ਰੰਸੀਪਲ ਤੇ ਸਕੂਲ ਕਮੇਟੀ ਦੇ ਚੇਅਰਮੈਨ ਸੋਹਣ ਸਿੰਘ ਨੈਨੋਕੋਟ ਨੇ ਵਿਦਿਆਰਥੀਆਂ ਨੂੰ ਫਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੀ ਵਾਇਸ ਪਿ੍ਰੰਸੀ. ਰਣਦੀਪ ਕੌਰ, ਅਮਨਪ੍ਰਰੀਤ ਕੌਰ, ਰਾਜਵਿੰਦਰ ਕੌਰ, ਲਵਪ੍ਰਰੀਤ ਕੌਰ, ਅਨੁਰਾਧਾ, ਕਿਰਨ ਬਾਲਾ, ਲਖਵੀਰ ਕੌਰ, ਅੰਮਿ੍ਤਪਾਲ ਕੌਰ, ਮਿਨਾਕਸ਼ੀ, ਨੀਰੂ ਬਾਲਾ, ਮਾਸਟਰ ਬਸੀਰ, ਸ਼ਿਲਪਾ ਕਾਟਲ, ਕਮਲਜੋਤ ਸਿੰਘ, ਡੀਪੀ ਨਰਿੰਦਰ ਜੀਤ ਸਿੰਘ ਤੇ ਕੋਚ ਦਵਿੰਦਰ ਸਿੰਘ ਆਦਿ ਹਾਜ਼ਰ ਸਨ।