ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਕਾਂਗਰਸ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਦਾ ਦਿਲ ਜਿੱਤਿਆ ਹੈ ਉਥੇ ਦਲਿਤ ਭਾਈਚਾਰਾ ਤੇ ਗ਼ਰੀਬ ਵਰਗ ਨੂੰ ਬੁਨਿਆਦੀ ਸਹੂਲਤਾਂ ਮਿਲਣ ਦੀ ਆਸ ਬੱਝੀ ਹੈ। ਬਿਸ਼ਪ ਰਿਆਜ਼ ਮਸੀਹ ਵੱਲੋਂ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਪੰਜਾਬ ਬਣਾਉਣ ਤੇ ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਇਸ ਮੌਕੇ ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਜ਼ਮੀਨੀ ਪੱਧਰ ਤੇ ਦਲਿਤਾਂ ਤੇ ਗਰੀਬਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹਨ ਆਪਣੀ ਸਰਕਾਰ ਵਿਚ ਦਲਿਤਾਂ ਤੇ ਗਰੀਬਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਹੰਭਲਾ ਮਾਰਦਿਆਂ ਬਿਜਲੀ ਬਿੱਲ, ਪਾਣੀ ਬਿੱਲ ਮਾਫ ਕਰਨ ਦਾ ਐਲਾਨ ਗ਼ਰੀਬਾਂ ਲਈ ਚੰਗਾ ਫ਼ੈਸਲਾ ਹੈ। ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਰੁਜ਼ਗਾਰਾਂ, ਮੁਲਾਜ਼ਮਾਂ, ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤੋਂ ਇਲਾਵਾ ਰੇਤ ਮਾਫੀਆ ਨੂੰ ਠੱਲ੍ਹ ਪਾਉਣ ਦਾ ਸੰਕਲਪ ਸ਼ਲਾਘਾਯੋਗ ਕਦਮ ਹੈ। ਉਨਾਂ੍ਹ ਕਿਹਾ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਦਲਿਤ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤੇ ਸਟੀਫਨ ਮਸੀਹ ਬੱਬੂ, ਫਾਦਰ ਮੁਲਖ ਰਾਜ, ਪਾਸਟਰ ਅਲੀਸਾ ਮਸੀਹ, ਗੁਲਜ਼ਾਰ ਮਸੀਹ, ਰੋਣਕੀ ਮਸੀਹ, ਸੁਖਵਿੰਦਰ ਮਸੀਹ ਆਦਿ ਹਾਜ਼ਰ ਸਨ।