ਪੱਤਰ ਪ੍ਰਰੇਰਕ, ਕਾਹਨੂੰਵਾਨ : ਬੀਤੇ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ 'ਚ ਪਿੰਡ ਚੱਕ ਸ਼ਰੀਫ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਦੀ ਦੇਹ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਪਹੁੰਚਣ ਮਗਰੋਂ ਸਸਕਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰੂਪ ਸਿੰਘ ਨੇ ਦੱਸਿਆ ਕਿ ਲਵਪ੍ਰਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਉਸ ਦੇ ਮਾਪਿਆਂ ਨੇ ਰੋਜ਼ੀ ਰੋਟੀ ਦੀ ਖਾਤਰ ਕਰਜ਼ਾ ਚੁੱਕ ਕੇ ਕਰੀਬ ਇਕ ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ। ਲਵਪ੍ਰਰੀਤ ਸਿੰਘ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਵਿਦੇਸ਼ ਜਾਣ ਤੋਂ ਬਾਅਦ ਉਹ ਇਕ ਬੱਚੇ ਦਾ ਬਾਪ ਵੀ ਬਣ ਚੁੱਕਾ ਸੀ। ਅਮਰੀਕਾ ਪਹੁੰਚ ਕੇ ਉਹ ਕੋਈ ਛੇ ਮਹੀਨੇ ਪਹਿਲਾਂ ਨਿਊਜਰਸੀ ਸ਼ਹਿਰ 'ਚ ਇਕ ਚੰਗੇ ਰੁਜ਼ਗਾਰ 'ਤੇ ਵੀ ਲੱਗ ਚੁੱਕਾ ਸੀ। 20 ਦਿਨ ਪਹਿਲਾਂ ਰਾਤ ਸਮੇਂ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ। ਵੀਰਵਾਰ ਨੂੰ ਉਸ ਦੀ ਦੇਹ ਦਾ ਪਿੰਡ ਪਹੁੰਚਣ 'ਤੇ ਧਾਰਮਿਕ ਰਸਮਾਂ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਇਸ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਅੰਤਮ ਰਸਮਾਂ 'ਚ ਇੰਦਰਜੀਤ ਸਿੰਘ ਜਕੜੀਆ, ਪਰਮਜੀਤ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ, ਸੁੱਚਾ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਸਮੇਤ ਸੈਂਕੜੇ ਲੋਕ ਹਾਜ਼ਰ ਹੋਏ।