ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ

ਹਲਕਾ ਡੇਰਾ ਬਾਬਾ ਨਾਨਕ ਅੰਦਰ ਚੋਰਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਨਾ 'ਤੇ ਉਨਾਂ੍ਹ ਨੂੰ ਕੋਈ ਡਰ ਕਿਸੇ ਪ੍ਰਸ਼ਾਸਨਕ ਅਧਿਕਾਰੀ ਦਾ ਤੇ ਨਾ ਹੀ ਖਾਕੀ ਵਰਦੀ ਦਾ। ਉਨਾਂ੍ਹ ਵੱਲੋਂ ਨਿੱਤ ਨਵੇਂ ਦਿਨ ਜਨਤਕ ਥਾਂਵਾਂ ਜਿਵੇਂ ਸਰਕਾਰੀ ਹਸਪਤਾਲ, ਤਹਿਸੀਲ ਕੰਪਲੈਕਸ, ਗੁਰਦੁਆਰਾ, ਮੰਦਰ, ਮਸੀਤਾਂ ਆਦਿ ਅਨੇਕਾਂ ਹੀ ਸਥਾਨਾਂ ਤੋਂ ਕਾਫ਼ੀ ਵੱਡੀ ਤਾਦਾਦ ਵਿਚ ਵਹੀਕਲ ਚੋਰੀ ਕੀਤੇ ਗਏ ਹਨ, ਪਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਇਨਾਂ੍ਹ ਚੋਰਾਂ ਨੂੰ ਫੜਨ ਵਿੱਚ ਕਿਤੇ ਨਾ ਕਿਤੇ ਨਾਕਾਮ ਸਾਬਤ ਹੋ ਰਹੀ ਹੈ। ਇਸੇ ਤਰਾਂ੍ਹ ਦਾ ਮਾਮਲਾ ਡੇਰਾ ਬਾਬਾ ਨਾਨਕ ਦੇ ਬਿਜਲੀ ਬੋਰਡ ਦਫਤਰ ਵਿਖੇ ਤਾਇਨਾਤ ਜੇਈ ਚੰਦਰਮੋਹਨ ਮਹਾਜਨ ਨਾਲ ਵਾਪਰਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਚੰਦਰਮੋਹਨ ਮਹਾਜਨ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰਾਂ੍ਹ ਆਪਣੀ ਡਿਊਟੀ 'ਤੇ ਡੇਰਾ ਬਾਬਾ ਨਾਨਕ ਦਫ਼ਤਰ ਵਿਖੇ ਆਇਆ ਤਾਂ ਉਨਾਂ੍ਹ ਵੱਲੋਂ ਆਪਣਾ ਮੋਟਰਸਾਈਕਲ ਪੀਬੀ06 ਏਸੀ 2433 ਸਪਲੈਂਡਰ ਮੋਟਰਸਾਈਕਲ ਕਾਲਾ ਰੰਗ ਦਫਤਰ ਦੇ ਬਾਹਰ ਖੜ੍ਹਾ ਕਰਕੇ ਆਪਣੇ ਕੰਮਕਾਜ ਵਿਚ ਜੁੱਟ ਗਏ, ਪਰ ਜਦੋਂ ਲੰਚ ਟਾਈਮ ਤੋਂ ਬਾਅਦ ਬਾਹਰ ਆ ਕੇ ਦੇਖਿਆ, ਤਾਂ ਉਨਾਂ੍ਹ ਦਾ ਮੋਟਰਸਾਈਕਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ। ਉਨਾਂ੍ਹ ਦੱਸਿਆ ਕਿ ਸਾਡੇ ਵੱਲੋਂ ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਲਿਖਤੀ ਰਿਪੋਰਟ ਲਿਖਾ ਦਿੱਤੀ ਹੈ। ਇਸ ਮੌਕੇ ਉਨਾਂ੍ਹ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ 'ਤੇ ਠੱਲ੍ਹ ਪਾਈ ਜਾਵੇ ਤੇ ਇਨਾਂ੍ਹ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।