ਜਤਿੰਦਰ ਧੰਜਲ, ਬਟਾਲਾ : ਲਿਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਨਿਉ ਹਰਨਾਮ ਨਗਰ ਬੱਖੇਵਾਲ ਬਟਾਲਾ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਿ੫ੰ. ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਬੱਚਿਆਂ ਵੱਲੋਂ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਸਟਾਫ਼ ਵੱਲੋਂ ਪੁੱਗਾ ਬਾਲ ਕੇ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੁਖਜੀਤ ਕੌਰ, ਮਨਪ੫ੀਤ ਕੌਰ, ਨਰਿੰਦਰ ਕੌਰ, ਮਨਦੀਪ ਕੌਰ, ਕਮਲਾ ਦੇਵੀ, ਪੂਜਾ ਮਹਾਜਨ, ਕਰਨਬੀਰ ਸਿੰਘ, ਅਮਰਦੀਪ ਸਿੰਘ, ਸਹਿਜਦੀਪ ਸਿੰਘ, ਗਗਨਦੀਪ, ਗਿਫਟੀ, ਪੂਜਾ ਆਦਿ ਹਾਜ਼ਰ ਸਨ।