ਸ਼ਾਮ ਸਿੰਘ ਘੁੰਮਣ, ਦੀਨਾਨਗਰ : ਗ੍ਰੀਨਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਸਕੂਲ ਪਿ੍ਰੰਸੀਪਲ ਡਾ. ਜਿਓਤੀ ਠਾਕੁਰ ਤੇ ਚੇਅਰਮੈਨ ਪ੍ਰੋ. ਰਵਿੰਦਰ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਰਾਧੇ ਸ਼ਿਆਮ ਮਹਾਜਨ, ਅਕਾਸ ਠਾਕੁਰ, ਵਿਪਨ ਜੁਗਿਆਲੀਆ, ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ. ਹਰੀਦੇਵ ਅਗਨੀਹੋਤਰੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਅਤੇ ਨਰੇਸ਼ ਜੀ ਵਿਸ਼ੇਸ ਤੌਰ ਤੇ ਹਾਜਰ ਹੋਏ। ਇਸ ਦੌਰਾਨ ਕਰਵਾਏ ਗਏ ਮਿਸ ਪੰਜਾਬਣ ਮੁਕਾਬਲੇ ਵਿੱਚ ਜੇਸ਼ਨਾ ਨੇ ਪਹਿਲਾ, ਇਫਸ਼ਾ ਨੇ ਦੂਸਰਾ ਤੇ ਸਮਰਿਧੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਜੱਜਾਂ ਦੀ ਭੂਮਿਕਾ ਮਤਿੰਦਰ ਕੌਰ ਤੇ ਮਿਨਾਕਸ਼ੀ ਵੱਲੋਂ ਨਿਭਾਈ ਗਈ। ਮੰਚ ਦਾ ਸੰਚਾਲਨ ਵਿਦਿਆਰਥ ਰਿਤੀਕਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸਕੂਲ ਕੋਆਡੀਨੇਟਰ ਮਨਦੀਪ ਕਪੂਰ, ਸ਼ਾਲੂ, ਪੂਨਮ ਠਾਕੁਰ, ਸੋਨਿਕਾ, ਅਮਿਤਾ ਤੇ ਪੀਆਰਓ ਵਨੀਤਾ ਮਹਾਜਨ ਵੀ ਹਾਜਰ ਸਨ।