ਮੋਨਿਕਾ, ਗੁਰਦਾਸਪੁਰ

ਅੱਜ ਕਮਿਊਨਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਇਸ ਪ੫ੋਗਰਾਮ ਦੀ ਅਗਵਾਈ ਐੱਸਐੱਮਓ ਡਾ. ਬਿੰਦੂ ਗੁਪਤਾ ਨੇ ਕੀਤੀ। ਇਸ ਮੌਕੇ ਹਸਪਤਾਲ ਸਟਾਫ ਵੱਲੋਂ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਨਵਜੰਮੀਆਂ ਧੀਆਂ ਨੂੰ ਲੋਹੜੀ ਦੇ ਤੋਹਫੇ ਦੇ ਕੇ ਤੰਦਰੁਸਤੀ ਦਾ ਆਸ਼ੀਰਵਾਦ ਦਿੱਤਾ ਗਿਆ। ਇਸ ਦੌਰਾਨ ਹਸਪਤਾਲ ਦੇ ਵਿਹੜੇ ਵਿਚ ਲੋਹੜੀ ਬਾਲਣ ਦੀ ਰਸਮ ਵੀ ਕੀਤੀ ਗਈ। ਇਸ ਮੌਕੇ ਐੱਸਐੱਮਓ ਡਾ. ਬਿੰਦੂ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਧੀਆਂ ਅਤੇ ਪੁੱਤਰਾਂ ਵਿਚ ਕੋਈ ਵੀ ਫਰਕ ਨਹੀਂ ਰੱਖਣਾ ਚਾਹੀਦਾ। ਧੀਆਂ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਪੜਾ ਲਿਖਾ ਕੇ ਉਨ੍ਹਾਂ ਨੂੰ ਯੋਗ ਬਣਾਉਣਾ ਚਾਹੀਦਾ ਹੈ ਕਿਉਂਕਿ ਧੀਆਂ ਕਿਸੇ ਵੀ ਕੰਮ ਵਿਚ ਘੱਟ ਨਹੀਂ। ਉਨ੍ਹਾਂ ਦੇ ਨਾਲ ਹੀ ਲੋਕਾਂ ਨੂੰ ਹਸਪਤਾਲ ਵਿਚ ਮਿਲਣ ਵਾਲੀਆਂ ਮੁਫਤ ਸੁਵਿਧਾਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪ੫ਦੀਪ ਕੁਮਾਰ, ਹਰਿੰਦਰ ਸਿੰਘ, ਤਸਵੀਰ ਸਿੰਘ, ਡਾ. ਪ੫ਭਜੋਤ ਕੌਰ, ਪਰਮਜੀਤ ਕੌਰ ਸਟਾਫ ਨਰਸ, ਪਵਿੱਤਰਦੀਪ ਕੌਰ, ਪ੫ੋਮਿਲਾ ਦੇਵੀ, ਮਮਤਾ ਸ਼ਰਮਾ, ਮੀਨਾਕਸ਼ੀ ਸ਼ਰਮਾ, ਮਨਜਿੰਦਰ ਕੌਰ, ਜੋਤੀ ਬਾਲਾ, ਰਾਜ ਕੁਮਾਰ, ਰਾਜੀਵ ਸ਼ਰਮਾ ਹਾਜ਼ਰ ਸਨ।