ਗੁਰਪ੍ਰਰੀਤ ਸਿੰਘ, ਸੇਖਵਾਂ : ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਪਿੰਡਾਂ ਨੂੰ ਸ਼ਹਿਰੀ ਦਿੱਖ ਦੇਣ ਲਈ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਵੱਖ ਵੱਖ ਪਿੰਡਾਂ 'ਚ ਚੈੱਕ ਵੰਡੇ। ਇਸ ਦੌਰਾਨ ਨੇੜਲੇ ਪਿੰਡ ਸੇਖਵਾਂ ਦੇ ਕੋਲ ਪਿੰਡ ਸਤਕੋਹਾ, ਲੌਂਗੋਵਾਲ ਖੁਰਦ, ਧੁੱਪਸੜੀ, ਦੀਵਾਨੀਵਾਲ ਕਲਾ, ਪੁਰਾਣਾ ਪਿੰਡ, ਲਖੋਰਾਹ, ਨਵਾਂ ਪਿੰਡ, ਮਹਿਮੋਵਾਲ ਕੰਡਿਆਲ, ਮਸਾਣੀਆ, ਪਤੀ ਰਿਆੜ, ਕਾਲੀਆ, ਲੌਂਗੋਵਾਲ ਕਲਾਂ, ਮਲਕਪੁਰ ਆਦਿ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ। ਇਸ ਦੌਰਾਨ ਗੱਲਬਾਤ ਕਰਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬੇ ਭਰ ਦੇ ਪਿੰਡਾਂ 'ਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਤਹਿਤ ਪਿੰਡਾਂ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ ਤੇ ਪਿੰਡਾਂ ਦੇ ਪੱਧਰ ਨੂੰ ਸ਼ਹਿਰੀ ਦਿੱਖ ਦਿੱਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਇਨ੍ਹਾਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ ਹਨ। ਇਸ ਦੌਰਾਨ ਆਏ ਹੋਏ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਪੰਚਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਪੀਏ ਸਿਕੰਦਰ ਸਿੰਘ, ਮਨਜੀਤ ਸਿੰਘ ਸਰਪੰਚ ਮਲਕਪੁਰ, ਸੁਖਵਿੰਦਰ ਸਿੰਘ ਧੁੱਪਸੜੀ ਸਰਪੰਚ, ਸੋਨੂੰ ਬਾਜਵਾ ਸਰਪੰਚ ਕਾਲੀਆ, ਸਤਨਾਮ ਸਿੰਘ ਸਰਪੰਚ ਲਖੋਰਾਹ, ਬਲਵਿੰਦਰ ਸਿੰਘ ਸਰਪੰਚ ਦੀਵਾਨੀਵਾਲ, ਤੇਜ਼ ਪ੍ਰਤਾਪ ਸਿੰਘ ਕਾਹਲੋਂ, ਚੇਅਰਮੈਨ ਮਨਜੀਤ ਸਿੰਘ ਬਾਜਵਾ, ਸਤਨਾਮ ਸਿੰਘ ਬਾਜਵਾ, ਵਿਜੇ ਕੁਮਾਰ ਪੰਚਾਇਤ ਅਫਸਰ, ਸਤੀਸ਼ ਕੁਮਾਰ ਬੀਡੀਪੀਓ ਬਟਾਲਾ, ਪੰਚਾਇਤ ਸਕੱਤਰ ਵਿਜੇ ਕੁਮਾਰ, ਹਰਵਿੰਦਰ ਬੀਰ ਸਿੰਘ ਰੰਧਾਵਾ, ਮੇਜਰ ਸਿੰਘ, ਜਸਪਾਲ ਸਿੰਘ ਬਾਠ, ਗੁਰਪ੍ਰਰੀਤ ਸਿੰਘ, ਯਕੂਬ ਮਸੀਹ, ਹਰਦੀਪ ਸਿੰਘ, ਮਨਜਿੰਦਰ ਸਿੰਘ ਟੈਕਸ ਕੁਲੈਕਟਰ, ਪਾਵਰ ਕਾਰਪੋਰੇਸ਼ਨ ਦੇ ਐੱਸਡੀਓ ਸ਼ਿਵਦੇਵ ਸਿੰਘ, ਕੰਵਲਜੀਤ ਸਿੰਘ, ਅਮੋਲਕ ਸਿੰਘ ਐੱਸਐੱਚਓ ਸਿਵਲ ਲਾਈਨ, ਕੁਲਵਿੰਦਰ ਸਿੰਘ ਤੇ ਸਮੂਹ ਵੱਖ-ਵੱਖ ਪਿੰਡਾਂ ਤੋਂ ਆਈਆਂ ਪੰਚਾਇਤਾਂ ਹਾਜ਼ਰ ਸਨ।