ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸ਼ਾਹਪੁਰ ਅਮਰਗੜ੍ਹ ਦੇ ਸਰਕਾਰੀ ਮਿਡਲ ਸਕੂਲ 'ਚ ਜੀਓਜੀ ਖੁਸ਼ਹਾਲੀ ਦੇ ਰਾਖਿਆਂ ਦੀ ਤਹਿਸੀਲ ਪੱਧਰੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਕਰਨਲ ਭੁਪਿੰਦਰਪਾਲ ਸਿੰਘ ਤਹਿਸੀਲ ਹੈੱਡ ਨੇ ਕੀਤੀ। ਇਸ ਮੌਕੇ ਉਨ੍ਹਾਂ ਤਹਿਸੀਲ ਕਲਾਨੌਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਤਾਇਨਾਤ ਜੀਓਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕੋਰੋਨਾ ਮਹਾਮਾਰੀ ਦੇ ਵਧ ਰਹੇ ਕਹਿਰ ਤੋਂ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਜੀਓਜੀ ਸਰਕਾਰੀ ਤੇ ਪ੍ਰਰਾਈਵੇਟ ਸਕੂਲਾਂ ਤੋਂ ਇਲਾਵਾ ਜਨਤਕ ਥਾਵਾਂ ਤੇ ਕੋਰੋਨਾ ਦੀ ਮਹਾਂਮਾਰੀ ਤੋਂ ਬਚਣ ਸਬੰਧੀ ਜਾਗਰੂਕਤਾ ਫੈਲਾਉਣ।

ਇਸ ਮੌਕੇ ਉਨ੍ਹਾਂ ਕਿਹਾ ਜੀਓਜੀ ਸਕੂਲਾਂ ਦਾ ਜਾਇਜ਼ਾ ਲੈ ਕੇ ਸਰਕਾਰ ਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਕਰਨਲ ਬੀਪੀ ਸਿੰਘ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਸਰਕਾਰੀ ਸਹੂਲਤਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸੇਵਾਮੁਕਤ ਸੈਨਿਕਾਂ ਨੂੰ ਤੀਸਰੀ ਅੱਖ ਵਜੋਂ ਨਿਯੁਕਤ ਕੀਤਾ ਹੋਇਆ ਹੈ ਤੇ ਜੀਓਜੀ ਵੱਲੋਂ ਪਿੰਡ ਪੱਧਰ 'ਤੇ ਗ੍ਰਾਮ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਜਿਨ੍ਹਾਂ 'ਚ ਥਾਪਰ ਮਾਡਲ ਛੱਪੜ, ਪਾਰਕਾਂ, ਗਲੀਆਂ ਨਾਲੀਆਂ ਦਾ ਜਾਇਜਾ ਲਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਲੋੜਵੰਦਾਂ ਦੇ ਬੀਪੀਐੱਲ ਕਾਰਡ, ਜੋਬ ਕਾਰਡ, ਵੱਖ-ਵੱਖ ਕੈਟਾਗਰੀ ਨਾਲ ਸਬੰਧਤ ਪੈਨਸ਼ਨਾਂ ਤੇ ਪਿੰਡਾਂ 'ਚ ਅਧੂਰੇ ਵਿਕਾਸ ਕਾਰਜ਼ਾਂ ਨੂੰ ਕਰਵਾਉਣ ਸੰਬੰਧੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਜੀਓਜੀ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕਰਵਾਉਣ ਲਈ ਆਪਣੀਆਂ ਡਿਊਟੀਆਂ ਨਿਭਾਉਣ।

ਇਸ ਮੌਕੇ ਕੈਪਟਨ ਗੁਰਬਚਨ ਸਿੰਘ ਕੈਪਟਨ ਸ਼ਕਰੀ, ਕੈਪਟਨ ਬਲਵਿੰਦਰ ਸਿੰਘ ਵਡਾਲਾ ਬਾਂਗਰ ਸੁਪਰਵਾਈਜ਼ਰ, ਧਰਮਿੰਦਰਜੀਤ ਸਿੰਘ ਕੰਗ, ਸੁਖਚੈਨ ਸਿੰਘ ਖਾਨੋਵਾਲ, ਹੌਲਦਾਰ ਜਗਤਾਰ ਸਿੰਘ ਮੱਲਿਆਂਵਾਲ, ਸੁਖਚੈਨ ਸਿੰਘ, ਹਰਦੇਵ ਸਿੰਘ ਰਸੂਲਪੁਰ, ਸੂਬੇਦਾਰ ਜੋਗਿੰਦਰ ਸਿੰਘ ਗਿੱਲ, ਹਵਾਲਦਾਰ ਰਣਜੀਤ ਸਿੰਘ ਬਾਂਗੋਵਾਨੀ, ਹਵਾਲਦਾਰ ਸੁੱਚਾ ਸਿੰਘ ਮੁਸਤਫਾਪੁਰ, ਪ੍ਰਭਜੋਤ ਸਿੰਘ ਉਗੜੂ ਖਹਿਰਾ, ਜਸਵੰਤ ਸਿੰਘ, ਹਰਭਿੰਦਰ ਸਿੰਘ ਨਾਨੋਹਾਰਨੀ, ਗੁਰਦੇਵ ਸਿੰਘ ਬਖਤਪੁਰਾ, ਭਗਵਾਨ ਸਿੰਘ ਲੱਖਣ ਕਲਾਂ, ਚੈਨ ਸਿੰਘ ਸਪਰਾ, ਗੁਰਦੀਪ ਸਿੰਘ ਬੁੱਚੇ ਨੰਗਲ, ਕੈਪਟਨ ਲਖਬੀਰ ਸਿੰਘ ਖਹਿਰਾ ਕੋਟਲੀ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ ਦੋਸਤਪੁਰ, ਉਪਕਾਰ ਸਿੰਘ ਸ਼ਹੂਰ ਕਲਾਂ, ਬਲਜੀਤ ਸਿੰਘ, ਗੁਰਦੀਪ ਸਿੰਘ ਬਲੀਮ, ਦਵਿੰਦਰ ਸਿੰਘ ਚੰਦੂਵਡਾਲਾ, ਸੰਤੋਖ ਸਿੰਘ ਬਰੀਲਾ ਕਲਾਂ, ਦਲਜੀਤ ਸਿੰਘ ਲੋਪਾ, ਸਵਿੰਦਰ ਸਿੰਘ ਅਲਾਵਲਪੁਰ ਆਦਿ ਜੀਓ ਜੀ ਇਸ ਮੀਟਿੰਗ 'ਚ ਹਾਜ਼ਰ ਸਨ।