ਪੰਜਾਬੀ ਜਾਗਰਣ ਟੀਮ, ਬਟਾਲਾ/ਕਾਦੀਆਂ : ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਡੇਰਾ ਬਾਬਾ ਨਾਨਕ ਜਾਣ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ 'ਚ ਪੈਦਲ ਯਾਤਰਾ ਆਰੰਭ ਹੋਈ। ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਰੰਭ ਹੋਈ ਪੈਦਲ ਯਾਤਰਾ ਦਾ ਕਾਦੀਆਂ ਸ਼ਹਿਰ ਪੁੱਜਣ 'ਤੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਤੇ ਪਰਿਵਾਰਕ ਮੈਂਬਰਾਂ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਜਥੇਦਾਰ ਬਾਬਾ ਜੋਗਿੰਦਰ ਸਿੰਘ ਖੰਡਿਆਲਾ ਸੈਣੀਆਂ ਤੇ ਪੈਦਲ ਸੰਗ ਯਾਤਰਾ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਖੰਡਿਆਲਾ ਸੈਣੀਆਂ ਨੂੰ ਸਿਰੋਪਾਓ, ਦੋਸਾਲਾ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਜਥੇਦਾਰ ਗੋਰਾ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੇ ਮੈਂਬਰਾਂ ਨੇ ਸੰਗਤ ਨੂੰ ਲੱਡੂਆਂ ਦਾ ਪ੍ਰਸਾਦ ਛਕਾਇਆ। ਜਥੇਦਾਰ ਬਾਬਾ ਜੋਗਿੰਦਰ ਸਿੰਘ ਖੰਡਿਆਲਾ ਸੈਣੀਆਂ ਨੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਕਾਦੀਆਂ ਸਹਿਰ 'ਚ ਪੈਦਲ ਯਾਤਰਾ ਦਾ ਸਵਾਗਤ ਕਰਨ ਵਾਲਿਆਂ ਵਿੱਚ ਜਥੇਦਾਰ ਗੋਰਾ ਦੇ ਨਾਲ ਅਮਰੀਕ ਸਿੰਘ ਸਲਾਹਪੁਰ ਸਰਪੰਚ, ਸੁਰਜੀਤ ਸਿੰਘ ਸਲਾਹਪੁਰ, ਮਨਿੰਦਰ ਜੀਤ ਸਿੰਘ ਲਾਡੀ ਬਾਜ, ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ, ਮਲਕੀਅਤ ਸਿੰਘ ਹੈਪੀ, ਡਾਕਟਰ ਹਰਬੰਸ ਸਿੰਘ ਬਸਰਾਵਾਂ, ਬੀਬੀ ਹਰਪਾਲ ਕੌਰ ਭਾਟੀਆ ਐੱਮਸੀ, ਸੁਖਪ੍ਰਰੀਤ ਸਿੰਘ ਸੈਂਬੀ ਭਾਟੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ, ਵਿਜੇ ਕੁਮਾਰ ਸਾਬਕਾ ਐੱਮਸੀ, ਦਮਨਪ੍ਰਰੀਤ ਸਿੰਘ ਰਾਜਾ, ਗਗਨਦੀਪ ਸਿੰਘ ਗਿੰਨੀ ਸਾਬਕਾ ਐੱਮਸੀ, ਦਵਿੰਦਰ ਪਾਲ ਸਿੰਘ ਭਾਟੀਆ ਰਿਟਾਇਰ ਐਕਸੀਅਨ ਮੰਡੀ ਬੋਰਡ, ਲਖਬੀਰ ਸਿੰਘ ਬਸਰਾਵਾਂ, ਅਵਤਾਰ ਸਿੰਘ ਨਿਰਮਾਣ, ਹਰਭਜਨ ਸਿੰਘ ਭਾਟੀਆ, ਅਜੀਤ ਪਾਲ ਸਿੰਘ ਮੋਨੂੰ, ਸਿੰਗਾਰਾ ਸਿੰਘ ਸੰਧੂ, ਜਗਜੀਤ ਸਿੰਘ ਫਖਰ, ਕਰਤਾਰ ਸਿੰਘ ਬਾਜਵਾ, ਸੁਰਜੀਤ ਸਿੰਘ ਆਰੇ ਵਾਲੇ, ਜਸਪਾਲ ਸਿੰਘ ਨੰਨਾ, ਅਰਸ਼ਪ੍ਰਰੀਤ ਸਿੰਘ ਸਾਹਿਬ ਭਾਟੀਆ, ਅਵਤਾਰ ਸਿੰਘ ਬਸਰਾਵਾਂ, ਲਵਜੀਤ ਸਿੰਘ ਬਸਰਾਵਾਂ, ਨਵਪ੍ਰਰੀਤ ਸਿੰਘ ਪਿ੍ਰੰਸ, ਜਸਵੰਤ ਸਿੰਘ ਭਾਟੀਆ, ਸਿਮਰਤਪਾਲ ਸਿੰਘ ਭਾਟੀਆ, ਰਾਜ ਕੁਮਾਰ, ਸੱਚਪ੍ਰਰੀਤ ਸਿੰਘ ਸੰਨੀ, ਰਾਜਪਾਲ ਸਿੰਘ ਟੀਨੂੰ, ਮਨਿੰਦਰ ਸਿੰਘ ਰਾਜੂ, ਦਲਜੀਤ ਸਿੰਘ ਲਾਡੀ, ਲਖਵਿੰਦਰ ਸਿੰਘ ਲੱਕੀ, ਕੁਲਦੀਪ ਸਿੰਘ, ਵਿਸ਼ਾਲ ਦੀਪ ਸਿੰਘ ਭਾਟੀਆ, ਰਘਬੀਰ ਸਿੰਘ ਭਾਟੀਆ, ਦਿਲਪ੍ਰਰੀਤ ਸਿੰਘ ਆਸ਼ੂ, ਪੁਨੀਤ ਭੱਲਾ, ਅੰਮਿ੍ਤ ਪਾਲ ਸਿੰਘ ਸੋਨੂੰ ਭਾਟੀਆ, ਪਿ੍ਰਤਪਾਲ ਸਿੰਘ ਬੋਬੀ, ਬਲਜੀਤ ਸਿੰਘ ਬੱਲੀ, ਗੁਰਜੀਤ ਸਿੰਘ ਹੀਰਾ ਆਦਿ ਨੇ ਪੈਦਲ ਯਾਤਰਾ ਦਾ ਸਵਾਗਤ ਕੀਤਾ।