ਮਹਿੰਦਰ ਸਿੰਘ ਅਰਲੀਭੰਨ/ਸਤਪਾਲ ਸਿੰਘ ਜਖਮੀਂ, ਕਲਾਨੌਰ

ਕਰਤਾਰਪੁਰ ਕਾਰੀਡੋਰ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਬੂਟੇ ਲਗਾਉਂਦੇ ਹੋਏ ਜੰਗਲਾਤ ਵਿਭਾਗ ਦੇ ਅਧਿਕਾਰੀ ਡੇਰਾ ਬਾਬਾ ਨਾਨਕ ਸਥਿੱਤ ਕਰਤਾਰਪੁਰ ਕੋਰੀਡੋਰ ਵਿਖੇ ਸ਼ੁੱਕਰਵਾਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੰਧੂ ਦੇ ਯਤਨ ਸਦਕਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਕਚਨਾਰ ਦੇ 1200 ਦੇ ਕਰੀਬ ਬੂਟੇ ਲਗਾਏ ਗਏ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰਤਾਰਪੁਰ ਕਾਰੀਡੋਰ ਅਤੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਬਾਬਾ ਮਨਜੀਤ ਸਿੰਘ ਜੀਰਕਪੁਰ ਵਾਲਿਆਂ ਵੱਲੋਂ ਡੇਰਾ ਬਾਬਾ ਨਾਨਕ ਨੂੰ ਖੁਸ਼ਬੂਆਂ ਦਾ ਸ਼ਹਿਰ ਬਣਾਉਣ ਲਈ ਵੱਖ ਵੱਖ ਕਿਸਮ ਦੇ ਬੂਟੇ ਲਗਾਏ ਗਏ ਸਨ। ਸ਼ੁੱਕਰਵਾਰ ਨੂੰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਕਰਤਾਰਪੁਰ ਕਾਰੀਡੋਰ ਦੇ ਡਿਵਾਈਡਰਾਂ ਤੇ 1200 ਦੇ ਕਰੀਬ ਕਚਨਾਰ ਦੇ 20 ਫੁੱਟ ਉੱਚੇ ਮੌਕੇ ਲਗਾਏ ਗਏ। ਇਸ ਮੌਕੇ ਬੂਟੇ ਲਗਾਉਣ ਤੋਂ ਪਹਿਲਾਂ ਬਾਬਾ ਸੇਵਾ ਦੇ ਅੰਦਰਲੇ ਸਾਹਿਬ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਕਾਟੀਆ ਬੇੜੀਆਂ ਦੇ ਸਹਿਯੋਗ ਨਾਲ ਲਗਾਏ ਕਚਨਾਰ ਦੇ ਬੂਟੇ ਜਿੱਥੇ ਕਾਰੀਡੋਰ ਨੂੰ ਸੁੰਦਰ ਬਣਾਉਣਗੇ ਉੱਥੇ ਕਚਨਾਰ ਦੇ ਫੁੱਲਾਂ ਨਾਲ ਖ਼ੁਸ਼ਬੂਆਂ ਨਾਲ ਕਾਰੀਡੋਰ ਮਹਿਕੇਗਾ। ਇਸ ਮੌਕੇ ਸੀਗਲ ਕੰਪਨੀ ਦੇ ਵਾਈਸ ਪ੍ਰਰੈਜ਼ੀਡੈਂਟ ਜਤਿੰਦਰ ਸਿੰਘ , ਜੰਗਲਾਤ ਵਿਭਾਗ ਦੇ ਸੀ ਐੱਫ ਨਿਰਮਲ ਜੀਤ ਸਿੰਘ ਰੰਧਾਵਾ, ਡੀਐੱਫਓ ਜਰਨੈਲ ਸਿੰਘ ਬਾਠ, ਅਮਰੀਕ ਸਿੰਘ ਰੇਂਜ ਅਫਸਰ ਅਲੀਵਾਲ, ਬਿਕਰਮਜੀਤ ਸਿੰਘ ਨਿੱਜਰ ਰੇਜ ਅਫਸਰ, ਹਰਦੇਵ ਸਿੰਘ ਬਲਾਕ ਅਫਸਰ, ਅਕਾਸਦੀਪ ਸਿੰਘ ਗਾਰਡ ਤੋਂ ਇਲਾਵਾ ਹੋਰ ਵੀ ਜੰਗਲਾਤ ਭਾਵ ਦੇ ਅਧਿਕਾਰੀ ਅਤੇ ਸੇਵਾਦਾਰ ਮੌਜੂਦ ਸਨ।