ਸੁਖਦੇਵ ਸਿੰਘ, ਬਟਾਲਾ

ਲੁਧਿਆਣਾ ਵਿਖੇ ਮਸਤਾਨ ਸਿੰਘ ਮਲਟੀ ਪਰਪਜ ਹੈਲਥ ਵਰਕਰ ਦੀ ਡਿਊਟੀ ਦੌਰਾਨ ਹੋਈ ਕੁੱਟਮਾਰ ਦੇ ਰੋਸ ਵਜੋਂ ਜਿਲ੍ਹਾ ਗੁਰਦਾਸਪੁਰ ਦੇ ਸਮੂਹ ਮਲਟੀਪਰਪਜ ਕੇਡਰ ਵੱਲੋਂ ਪੀਐੱਚਸੀ ਭੁੱਲਰ ਵਿਖੇ ਸਮੁੱਚੇ ਕੰਮ ਦਾ ਬਾਈਕਾਟ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਟਾਫ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫਤਾਰ ਕਰਕੇ ਸਖਤ ਸਜਾ ਦਿੱਤੀਆਂ ਜਾਣ। ਸਟਾਫ ਆਗੂਆਂ ਨੇ ਸਮੂਹ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਇਹੋ ਜਿਹੀ ਗ਼ੈਰਕਾਨੂੰਨੀ ਹਰਕਤ ਨਾ ਕਰ ਸਕੇ ਅਤੇ ਸਿਹਤ ਕਰਮਚਾਰੀਆਂ ਦਾ ਮਨੋਬਲ ਡਿੱਗਣ ਤੋਂ ਬਚਾਇਆ ਜਾ ਸਕੇ ਤਾਂ ਹੀ ਸਾਰੇ ਸਿਹਤ ਕਰਮਚਾਰੀ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਬਾਖੂਬੀ ਨਾਲ ਨਿਭਾ ਸਕਦੇ ਹਨ। ਇਸ ਮੌਕੇ ਸੀਨੀਅਰ ਹੈਲਥ ਇੰਸਪੈਕਟਰ, ਜਤਿੰਦਰਪਾਲ ਸਿੰਘ, ਪ੍ਰਤਾਪ ਸਿੰਘ, ਹਰਦੇਵ ਸਿੰਘ, ਕਾਬਲ ਸਿੰਘ ਰੰਧਾਵਾ, ਹਰਪਾਲ ਸਿੰਘ, ਯਾਦਵਿੰਦਰ ਸਿੰਘ ਮੱਲ੍ਹੀ, ਵਰਿੰਦਰਜੀਤ ਸਿੰਘ, ਗੋਪਿੰਦਰ ਸਿੰਘ ਪੱਡਾ, ਜਗਦੀਸ਼ ਸਿੰਘ ਕਰਵਾਲੀਆਂ ਅੰਮਿ੍ਤਪਾਲ ਸਿੰਘ, ਜਸਪ੍ਰਰੀਤ ਸਿੰਘ, ਜਗਜੀਤ ਸਿੰਘ, ਕਾਬਲ ਸਿੰਘ, ਨਿਰਭੈ ਸਿੰਘ, ਮਲਕੀਅਤ ਸਿੰਘ, ਰੇਸ਼ਮ ਸਿੰਘ ਕੁਲਵਿੰਦਰ ਸਿੰਘ ਘੁੰਮਣ, ਦਿਲਬਾਗ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਕੌਰ ਐੱਲਐੱਚਵੀ, ਦਰਸਨਾਂ ਕੁਮਾਰੀ ਐੱਲਐੱਚਵੀ, ਸੋਮੀ ਏਐੱਨਐੱਮ, ਮਨਦੀਪ ਕੌਰ, ਹਰਜਿੰਦਰ ਕੌਰ ਫਾਰਮਾਸਿਸਟ ਇਸ ਮੌਕੇ ਹਾਜ਼ਰ ਸਨ।