ਆਕਾਸ਼, ਗੁਰਦਾਸਪੁਰ

ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ 45944 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 44074 ਨੈਗੇਵਿਟ, 999 ਪਾਜ਼ੇਟਿਵ ਮਰੀਜ਼ ਅਤੇ 1045 ਸੈਂਪਲ ਪੈਂਡਿੰਗ ਹਨ। ਹੁਣ ਤਕ 695 ਪੀੜਤਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਹਾਸਿਲ ਕਰ ਲਈ ਹੈ ਅਤੇ ਵੀਰਵਾਰ ਨੂੰ 23 ਪੀੜਤ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 14, ਬਟਾਲਾ ਵਿਖੇ 04, ਧਾਰੀਵਾਲ ਵਿਖੇ 15, ਤਿੱਬੜੀ ਕੈਂਟ ਵਿਖੇ 02, ਐਮ.ਐਚ ਪਠਾਨਕੋਟ ਵਿਖੇ 02, ਬੇਅੰਤ ਕਾਲਜ ਵਿਖੇ 20, ਮੁਹਾਲੀ ਵਿਖੇ 02, ਅੰਮਿ੍ਤਸਰ ਵਿਖੇ 16, ਪਠਾਨਕੋਟ ਵਿਖੇ 03, ਲੁਧਿਆਣਾ ਵਿਖੇ 02, ਜਲੰਧਰ ਵਿਖੇ 05, ਮੱਧ ਪ੍ਰਦੇਸ ਵਿਖੇ 01, ਪੀ.ਜੀ.ਆਈ ਵਿਖੇ 01 ਪੀੜਤ ਦਾਖਲ ਹੈ। 189 ਪੀੜਤ ਜਿਹਨਾਂ ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 695 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 505 ਪੀੜਤ ਠੀਕ ਹੋਏ ਹਨ ਅਤੇ 190 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਜਿਲੇ ਅੰਦਰ 276 ਐਕਟਿਵ ਮਰੀਜ਼ ਹਨ ਅਤੇ ਕੁਲ 28 ਮੌਤਾਂ ਹੋਈਆਂ ਹਨ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ 'ਮਿਸ਼ਨ ਫ਼ਤਿਹ' ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।