ਸੁਖਦੇਵ ਸਿੰਘ, ਬਟਾਲਾ

ਬਟਾਲਾ ਦੀ ਉਮਰਪੁਰਾ ਚੌਕ 'ਚ ਇਸਤਰੀ ਜਨਵਾਦੀ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਭੈਣ ਦਵਿੰਦਰ ਕੌਰ ਅਮਨਪ੍ਰਰੀਤ ਕੌਰ ਅਤੇ ਪੁਸ਼ਪਿੰਦਰ ਕੌਰ ਦੀ ਅਗਵਾਈ 'ਚ ਪੰਜਾਬ ਪੁਲਿਸ ਦੀ ਮਾੜੀ ਕਾਰਗੁਜਾਰੀ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਪੁਲਿਸ ਦਾ ਪੁਤਲਾ ਫੂਕਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਦਵਿੰਦਰ ਕੌਰ, ਅਮਨਪ੍ਰਰੀਤ ਕੌਰ ਨੇ ਕਿਹਾ ਕਿ 22-23 ਜੂਨ ਨੂੰ ਏਡੀਸੀ ਫਿਰੋਜ਼ਪੁਰ ਦਾ ਗੰਨਮੈਨ ਏਐੱਸਆਈ ਜਸਵੰਤ ਸਿੰਘ ਨੇ ਸਭਾ ਦੀ ਆਗੂ ਭੈਣ ਪੁਸ਼ਪਿੰਦਰ ਕੌਰ ਦੇ ਨਾਲ ਬਦਸਲੂਕੀ ਕਰਦਿਆਂ ਉਸ ਨਾਲ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ, ਜਿਸ ਨੂੰ ਲੈ ਕੇ ਸਭਾ ਵੱਲੋਂ ਕਈ ਵਾਰ ਸੰਬੰਧਤ ਪੁਲਿਸ ਥਾਣਾ ਕੋਲ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਐੱਸਐੱਸਪੀ ਬਟਾਲਾ ਨੂੰ ਵੀ ਲਿਖਤੀ ਤੌਰ ਤੇ ਉਕਤ ਏਐੱਸਆਈ ਵਾਲ ਵਿਰੁੱਧ ਕਾਰਵਾਈ ਲਈ ਗੁਹਾਰ ਲਗਾਈ ਸੀ, ਪਰ ਅੱਜ ਤਕ ਉਕਤ ਏਐੱਸਆਈ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕਿਹਾ ਕਿ ਜੇਕਰ 15 ਅਗਸਤ ਤੱਕ ਦੋਸ਼ੀ ਵਿਰੁੱਧ ਕਾਰਵਾਈ ਪੁਲਿਸ ਨੇ ਨਾ ਕੀਤੀ ਤਾਂ ਮਜਬੂਰਨ ਐੱਸਐੱਸਪੀ ਬਟਾਲਾ ਦੇ ਦਫਤਰ ਦੇ ਬਾਹਰ ਮਜਬੂਰਨ ਧਰਨਾ ਲਾਉਣਾ ਪਵੇਗਾ। ਇਸ ਮੌਕੇ ਗੁਰਦਿਆਲ ਸਿੰਘ ਘੁਮਾਣ, ਿਛੰਦਾ, ਸੁਖਵੰਤ ਸਿੰਘ ਸੰਦਲਪੁਰ, ਗੁਰਨਾਮ ਸਿੰਘ ਬਾਉਲੀ ਇੰਦਰਜੀਤ, ਮਾਨਾ ਮਸੀਹ, ਸੁਖਵਿੰਦਰ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਬਿਮਲਾ ਦੇਵੀ ਆਦਿ ਹਾਜ਼ਰ ਸਨ।