ਜਤਿੰਦਰ ਮਹਾਜਨ, ਗੁਰਦਾਸਪੁਰ

ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਵਿਚ ਦੁਬਾਰਾ ਬਣਤਰ ਤਿਆਰ ਕਰਨ ਦੇ ਨਾਂ 'ਤੇ ਵਿਭਾਗ ਵਿਚ ਲਗਭਗ 8700 ਅਸਾਮੀਆਂ ਖਤਮ ਕਰਨ ਲਈ ਜਾਰੀ ਕੀਤਾ ਪੱਤਰ ਤੁਰੰਤ ਲਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਜਨਰਲ ਸਕੱਤਰ ਨੇਕ ਰਾਜ ਸਰੰਗਲ, ਜ਼ਿਲ੍ਹਾ ਵਿੱਤ ਸਕੱਤਰ ਸਤਨਾਮ ਸਿੰਘ, ਚੇਅਰਮੈਨ ਗੁਰਦਿਆਲ ਸਿੰਘ ਸੋਹਲ, ਜ਼ਿਲ੍ਹਾ ਪ੍ਰਧਾਨ ਪਸਸਫ ਪ੍ਰਰੇਮ ਕੁਮਾਰ ਨੇ ਪ੍ਰਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਹਮੇਸ਼ਾ ਜਲ ਸਰੋਤ, ਨਹਿਰ ਵਿਭਾਗ, ਡਰੇਨਜ਼ ਵਿਭਾਗ, ਸੀਵਰੇਜ਼ ਬੋਰਡ, ਜਲ ਸਪਲਾਈ ਸੈਨੀਟੇਸ਼ਨ ਅਤੇ ਪੀਡਬਲਿਯੂਡੀ ਵਿਭਾਗ ਆਦਿ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਲੰਮੇ ਸਮਾਂ ਤੋਂ ਵਿਭਾਗਾਂ ਵਿਚ ਹੋਈਆਂ ਖਾਲੀ ਅਸਾਮੀਆਂ ਭਰਨ ਦੀ ਜਗ੍ਹਾ ਟਾਲ ਮਟੋਲ ਕਰਦੀ ਆ ਰਹੀ ਸੀ। ਉਨਾਂ ਕਿਹਾ ਕਿ ਸਰਕਾਰ ਦੀ ਰੀੜ ਦੀ ਹੱਡੀ ਮੁਲਾਜ਼ਮ ਹੁੰਦੇ ਹਨ, ਜੇਕਰ ਰੀੜ ਦੀ ਹੱਡੀ ਨਾ ਹੋਵੇ ਤਾਂ ਪੁਰਸ਼ ਢਾਂਚਾ ਕੰਮ ਕਿਵੇਂ ਕਰੇਗਾ ਪਰ ਸਰਕਾਰ ਖੁੱਦ ਰੀੜ ਦੀ ਹੱਡੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਅਤੇ ਆਪਣੀਆਂ ਤਨਖਾਹਾਂ ਤੇ ਮੰਤਰੀਆਂ ਦੀਆਂ ਤਨਖਾਹਾਂ ਦੁਗਣੀਆਂ ਕਰਨ ਲਈ ਤੁਰੰਤ ਮਦੇ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਕਾਂਗਰਸ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਵਧੀਕੀਆਂ ਨੂੰ ਵੇਖਦਿਆਂ ਵਿਧਾਨ ਸਭਾ ਚੋਣਾਂ ਵਿਚ ਸਬਕ ਸਿਖਾਇਆ ਜਾਵੇਗਾ ਅਤੇ ਕਾਂਗਰਸ ਦੇ ਵਿਧਾਇਕਾਂ ਦਾ ਬਿਸਤਰਾ ਗੋਲ ਕਰਕੇ ਘਰਾਂ ਨੂੰ ਭੇਜਿਆ ਜਾਵੇਗਾ। ਇਸ ਉਪਰੰਤ ਮੁਲਾਜ਼ਮਾਂ ਵੱਲੋਂ ਰਵੀਦਾਸ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਮੇਸ਼ ਪਾਲ, ਸੋਮ ਸਿੰਘ, ਮਨਜੀਤ ਕੁਮਾਰ, ਅਨਿਲ ਕੁਮਾਰ, ਧਰਮਿੰਦਰ ਸਿੰਘ, ਗੁਰਨਾਮ ਸਿੰਘ, ਰਮੇਸ਼ ਸਿੰਘ ਤਿੱਬੜੀ, ਬਲਦੇਵ ਸਿੰਘ, ਹਰਜਿੰਦਰ ਸਿੰਘ, ਕਮਲ ਕਿਸ਼ੋਰ, ਮਨੋਹਰ ਲਾਲ, ਮਲਿਕਪੁਰ, ਯਸ਼ਪਾਲ, ਸੁਰਿੰਦਰ ਸਿੰਘ, ਮਨ ਸਿੰਘ ਤੇ ਸੰਪੂਰਨ ਸਿੰਘ ਹਾਜ਼ਰ ਸਨ।