ਬਲਜੀਤ ਸਿੰਘ/ਡਾ. ਮਾਨ, ਫ਼ਤਹਿਗੜ੍ਹ ਚੂੜੀਆਂ : ਸਥਾਨਕ ਵਾਰਡ ਨੰਬਰ 9 ਵਿਚ ਰੌਲਾਂ ਵਾਲੇ ਤਖੀਏ ਨੇੜੇ ਲੈਂਟਰ ਡਿੱਗਣ ਨਾਲ 8 ਸਾਲਾ ਲੜਕੇੇ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਰਾਪਤ ਹੋਈ ਹੈ। ਇਸ ਸਬੰਧੀ ਮਿ੍ਤਕ ਲੜਕੇ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਉਸ ਤੇ ਉਸ ਦੀ ਪਤਨੀ ਉੱਠ ਕੇ ਕਮਰੇ ਤੋਂ ਬਾਹਰ ਘਰ ਦਾ ਕੰਮ ਕਰ ਰਹੇ ਸੀ ਅਤੇ ਕਮਰੇ ਦੇ ਅੰਦਰ ਉਸ ਦਾ ਛੋਟਾ ਲੜਕਾ ਰਘੂਬੀਰ ਸਿੰਘ ਸੁੱਤਾ ਪਿਆ ਸੀ ਤੇ ਅਚਾਨਕ ਕਮਰੇ ਦੀ ਛੱਤ ਦਾ ਲੈਂਟਰ ਡਿੱਗ ਪਿਆ ਅਤੇ ਮਲਬੇ ਦੇ ਹੇਠਾਂ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਘਟਨਾਕ੍ਮ ਮਗਰੋਂ ਰਘੂਬੀਰ ਸਿੰਘ ਦੇ ਸਿਰ ਵਿਚ ਗਹਿਰੀ ਸੱਟ ਲੱਗ ਗਈ, ਜਿਸ ਨਾਲ ਉਸਦਾ ਕਾਫ਼ੀ ਖੂਨ ਵੀ ਵਹਿ ਗਿਆ ਸੀ, ਪਰ ਰਘੂਬੀਰ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਹ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਧਰ ਰਘੂਬੀਰ ਦੀ ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ।