ਆਕਾਸ਼, ਗੁਰਦਾਸਪੁਰ

ਜੰਗਲਾਤ ਵਰਕਰ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਵਣ ਮੁਲਾਜ਼ਮਾਂ ਨੇ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਪੰਜਾਬ ਸਰਕਾਰ ਖਿਲਾਫ ਜਬਰਦਸ਼ਤ ਨਾਅਰੇਬਾਜ਼ੀ ਕਰਦਿਆਂ ਲੜੀਵਾਰ ਧਰਨਾ ਦਿੱਤਾ। ਧਰਨੇ ਤੇ ਬੈਠੇ ਸਾਥੀ ਮੰਗ ਕਰ ਰਹੇ ਸਨ ਕਿ ਰੋਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇ, ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਰ ਵਰਕਰ ਦਾ ਈ.ਐੱਸ.ਆਈ./ਈ.ਪੀ.ਐੱਫ ਫੰਡ ਕੱਟਿਆ ਜਾਵੇ, ਮਨਰੇਗਾ ਕਾਮਿਆਂ ਤੋਂ ਵਿਭਾਗੀ ਕੰਮ ਵਾਪਸ ਲਿਆ ਜਾਵੇ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਨੂੰ ਵਰਦੀਆਂ ਲੈਣ ਲਈ ਫੰਡ ਜਾਰੀ ਕੀਤੇ ਜਾਣ। ਅੱਜ ਧਰਨੇ ਦੀ ਅਗਵਾਈ ਕਰਦਿਆਂ ਗੁਰਮੀਤ ਸਿੰਘ ਕਾਦੀਆਂ, ਸਾਹਿਬ ਸਿੰਘ ਧਾਰੀਵਾਲ, ਕਿ੍ਸ਼ਨ ਚੰਦ ਧਾਰੀਵਾਲ, ਅਜੈਬ ਸਿੰਘ ਜੌੜਾ ਛੱਤਰਾਂ, ਹਰਪ੍ਰਰੀਤ ਸਿੰਘ ਬਟਾਲਾ, ਗੁਰਪ੍ਰਰੀਤ ਸਿੰਘ ਬਟਾਲਾ ਨੇ ਕਿਹਾ ਕਿ ਪੰਜਾਬ ਦੇ ਹਰ ਵਣ ਮੰਡਲ ਅਫਸਰ ਦੇ ਦਫਤਰ 13ਅਗਸਤ ਤੱਕ ਲੜੀਵਾਰ ਧਰਨਾ ਜਾਰੀ ਰਹੇਗਾ।। ਇਸ ਸਮੇਂ ਦੇ ਦੌਰਾਨ ਜੇਕਰ ਵਿਭਾਗ ਨੇ ਸਾਡੀਆਂ ਮੰਗਾਂ ਦਾ ਸਾਰਥਿਕ ਹੱਲ ਨਾ ਕੱਿਢਆ ਤਾਂ ਫਿਰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।। ਉਹਨਾਂ ਪੰਜਾਬ ਸਰਕਾਰ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਮੁਲਾਜਮਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਹਣ ਦੇ ਪੱਤਰ ਜਾਰੀ ਕਰ ਰਹੀ ਹੈ। ਇਹਨਾਂ ਕੀਤੇ ਜਾ ਰਹੇ ਮੁਲਾਜਮ ਮਾਰੂ ਫੈਸਲਿਆਂ ਦੇ ਆਉਣ ਵਾਲੇ ਸਮੇਂ ਵਿੱਚ ਸਿੱਟੇ ਸਰਕਾਰ ਦੇ ਖਿਲਾਫ ਜਾਣਗੇ। ਲੜੀਵਾਰ ਧਰਨੇ ਦਾ ਸਮਰਥਨ ਕਰਦਿਆਂ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੋਹਲ, ਸਕੱਤਰ ਅਨਿਲ ਕੁਮਾਰ ਅਤੇ ਪੰਜਾਬ ਦੇ ਆਗੂ ਕੁਲਦੀਪ ਪੂਰੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ਤੇ ਜੰਗਲਾਤ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।